For the best experience, open
https://m.punjabitribuneonline.com
on your mobile browser.
Advertisement

ਗੁਰਵਿੰਦਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਪ੍ਰਧਾਨ ਬਣੇ

08:38 AM Aug 05, 2024 IST
ਗੁਰਵਿੰਦਰ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੇ ਪ੍ਰਧਾਨ ਬਣੇ
ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ਦੀ ਸਟੇਟ ਬਾਡੀ ਇੰਜਨੀਅਰ ਐਸੋਸੀਏਸ਼ਨ ਦੇ ਨੁਮਾਇੰਦੇ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਅਗਸਤ
ਕੌਂਸਲ ਆਫ ਡਿਪਲੋਮਾ ਇੰਜਨੀਅਰ ਦੇ ਚੇਅਰਮੈਨ ਕਰਮਜੀਤ ਸਿੰਘ ਬੀਹਲਾ ਦੀ ਅਗਵਾਈ ਹੇਠ ਹੋਈ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਦੀ ਸਟੇਟ ਬਾਡੀ ਇੰਜਨੀਅਰ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੀ ਚੋਣ ਵਿੱਚ ਇੰਜਨੀਅਰ ਗੁਰਵਿੰਦਰ ਸਿੰਘ ਨੂੰ ਸਰਬਸੰਮਤੀ ਨਾਲ ਮੁੜ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਚੀਫ ਪੈਟਰਨ ਲਈ ਦੀਪਕ ਕੁਮਾਰ, ਜਨਰਲ ਸਕੱਤਰ ਲਈ ਤਿਲਕ ਰਾਜ, ਵਧੀਕ ਸਕੱਤਰ ਲਈ ਦਵਿੰਦਰ ਸਿੰਗਲਾ, ਸੀਨੀਅਰ ਮੀਤ ਪ੍ਰਧਾਨ ਲਈ ਪ੍ਰਦੀਪ ਚੁਟਾਨੀ, ਮੀਤ ਪ੍ਰਧਾਨ ਲਈ ਲਲਿਤ ਮਿੱਤਲ, ਫਾਈਨਾਂਸ ਸਕੱਤਰ ਲਈ ਅਸ਼ੋਕ ਕੁਮਾਰ, ਲੀਗਲ ਸਲਾਹਾਕਾਰ ਲਈ ਅਸ਼ੋਕ ਸੈਣੀ ਅਤੇ ਪ੍ਰੈੱਸ ਸਕੱਤਰ ਲਈ ਹਨੀਸ਼ ਕੁਮਾਰ ਦੀ ਚੋਣ ਕੀਤੀ ਗਈ।
ਇਸ ਮੌਕੇ ਸਲਾਹਾਕਾਰ ਕਮੇਟੀ ਵਜੋਂ ਹਰ ਹਲਕੇ ’ਚੋਂ 2-2 ਮੈਂਬਰਾਂ ਦੀ ਚੋਣ ਕਰਦੇ ਹੋਏ 8 ਮੈਂਬਰੀ ਕਮੇਟੀ ਬਣਾਈ ਗਈ। ਇਸ ਵਿੱਚ ਪਟਿਆਲਾ ਅਤੇ ਲੁਧਿਆਣਾ ਹਲਕੇ ਤੋਂ ਅਰਵਿੰਦਰ ਸਿੰਘ ਕੁਮਾਰ ਅਤੇ ਰਵੀ ਨਰੂਲਾ, ਬਠਿੰਡਾ ਤੋਂ ਮਨਿੰਦਰ ਕੁਮਾਰ ਅਤੇ ਰਾਜਵੰਤ ਸਿੰਘ, ਜਲੰਧਰ ਹਲਕੇ ਤੋਂ ਸੁਸ਼ੀਲ ਬਾਂਸਲ ਅਤੇ ਸੰਦੀਪ ਸ਼ਰਮਾ, ਅੰਮ੍ਰਿਤਸਰ ਹਲਕੇ ਤੋਂ ਕੁਲਬੀਰ ਸਿੰਘ ਅਤੇ ਅਮਨ ਕੁਮਾਰ ਦੀ ਚੋਣ ਕੀਤੀ ਗਈ। ਸਟੇਟ ਬਾਡੀ ਇੰਜਨੀਅਰ ਐਸੋਸੀਏਸ਼ਨ ਦੇ ਚੁਣੇ ਗਏ ਪ੍ਰਧਾਨ ਗੁਰਵਿੰਦਰ ਸਿੰਘ ਨੇ ਸਾਰੇ ਸਾਥੀਆਂ ਦਾ ਧੰਨਵਾਦ ਕੀਤਾ ਅਤੇ ਪਿਛਲੇ 3 ਸਾਲਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਉਹ ਮੁਲਾਜ਼ਮਾਂ ਦੀਆਂ ਪਿਛਲੇ ਸਮੇਂ ਤੋਂ ਲਟਕਦੀ ਆ ਰਹੀਆਂ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨਾ, ਜੂਨੀਅਰ ਇੰਜਨੀਅਰ ਨੂੰ ਪੈਟਰੋਲ ਭੱਤਾ ਦੇਣਾ ਅਤੇ ਜੂਨੀਅਰ ਇੰਜਨੀਅਰ ਤੋਂ ਉਪ ਮੰਡਲ ਇੰਜਨੀਅਰ ਦੀ ਪਦ ਉੱਨਤੀ ਲਈ ਕੋਟੇ ਨੂੰ 50 ਫ਼ੀਸਦ ਤੋਂ ਵਧਾ ਕੇ 75 ਫ਼ੀਸਦ ਨੂੰ ਲਾਗੂ ਕਰਨ ਵਰਗੀਆਂ ਮੰਗਾਂ ਮਨਵਾਉਣ ਲਈ ਕੰਮ ਕਰਨਗੇ।

Advertisement

Advertisement
Author Image

Advertisement
Advertisement
×