ਗੁਰੂ ਤੇਗ ਬਹਾਦਰ ਪਬਲਿਕ ਸਕੂਲ ਨੇ ਓਵਰ-ਆਲ ਟਰਾਫੀ ਜਿੱਤੀ
ਹਰਦੀਪ ਸਿੰਘ ਸੋਢੀ
ਧੂਰੀ, 25 ਅਕਤੂਬਰ
ਬਲਾਕ ਧੂਰੀ ਦੀਆਂ ਪ੍ਰਾਇਮਰੀ ਸਕੂਲ ਖੇਡਾਂ ਗੁਰੂ ਤੇਗ ਬਹਾਦਰ ਸਕੂਲ ਬਰੜਵਾਲ ਵਿੱਚ ਹੋਈਆਂ| ਇਨ੍ਹਾਂ ਖੇਡਾਂ ਵਿੱਚ ਬਲਾਕ ਦੇ ਲਗਪਗ 50 ਸਕੂਲਾਂ ਨੇ ਭਾਗ ਲਿਆ| ਗਰੁੱਪ ਖੇਡਾਂ ਵਿੱਚ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਦੀਆਂ ਟੀਮਾਂ ਹਾਕੀ (ਲੜਕੇ), ਫੁਟਬਾਲ (ਲੜਕੇ), ਬੈਡਮਿੰਟਨ (ਲੜਕੇ ਅਤੇ ਲੜਕੀਆਂ), ਖੋ-ਖੋ (ਲੜਕੇ ਤੇ ਲੜਕੀਆਂ), ਮਿਨੀ ਹੈਂਡਬਾਲ (ਲੜਕੇ), ਸਤਰੰਜ (ਲੜਕੇ), ਰਸਾਕਸ਼ੀ (ਲੜਕੇ), ਕਰਾਟੇ (ਲੜਕੇ), ਜਿਮਨਾਸਟਿਕਸ (ਲੜਕੇ ਤੇ ਲੜਕੀਆਂ), ਯੋਗਾ (ਲੜਕੀਆਂ) ਨੇ ਪਹਿਲਾ ਸਥਾਨ ਪ੍ਰਾਪਤ ਕੀਤਾ| ਲੜਕਿਆਂ ਨੇ 100 ਮੀਟਰ ਦੌੜ (ਪਹਿਲਾ ਅਤੇ ਦੂਜਾ), 200 ਮੀਟਰ (ਪਹਿਲਾ ਅਤੇ ਦੂਜਾ), 400 ਮੀਟਰ (ਪਹਿਲਾ ਅਤੇ ਦੂਜਾ), 600 ਮੀਟਰ (ਪਹਿਲਾ ਅਤੇ ਤੀਜਾ), ਲੰਬੀ ਛਾਲ (ਪਹਿਲਾ ਤੇ ਦੂਜਾ) ਗੋਲਾ ਸੁੱਟਣਾ (ਪਹਿਲਾ ਤੇ ਦੂਜਾ), ਰਿਲੇਅ ਦੌੜ (ਪਹਿਲਾ) ਸਥਾਨ ਪ੍ਰਾਪਤ ਕੀਤਾ| ਲੜਕੀਆਂ ਨੇ 100 ਮੀਟਰ (ਪਹਿਲਾ), 400 ਮੀਟਰ (ਤੀਜਾ) 600 ਮੀਟਰ (ਦੂਜਾ ਤੇ ਤੀਜਾ), ਗੋਲਾ ਸੁੱਟਣਾ (ਪਹਿਲਾ) ਰਿਲੇਅ ਦੌੜ (ਪਹਿਲਾ) ਸਥਾਨ ਪ੍ਰਾਪਤ ਕੀਤਾ| ਓਵਰਆਲ ਟਰਾਫੀ ਗੁਰੂ ਤੇਗ ਬਹਾਦਰ ਸਕੂਲ ਨੇ ਜਿੱਤੀ| ਸਕੂਲ ਟਰੱਸਟ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਤੇ ਟਰੱਸਟ ਸੈਕਟਰੀ ਬਲਵੰਤ ਸਿੰਘ ਰੰਧਾਵਾ ਤੇ ਜਤਿੰਦਰ ਸਿੰਘ ਮੰਡੇਰ ਨੇ ਬੱਚਿਆਂ ਤੇ ਸਟਾਫ ਨੂੰ ਵਧਾਈ ਦਿੱਤੀ| ਸਕੂਲ ਪ੍ਰਿੰਸੀਪਲ ਸਤਬੀਰ ਸਿੰਘ ਤੇ ਪ੍ਰਾਇਮਰੀ ਸੈਕਸ਼ਨ ਦੇ ਕੁਆਰਡੀਨੇਟਰ ਰਾਜਿੰਦਰ ਪਾਲ ਕੌਰ ਨੇ ਖਿਡਾਰੀਆਂ ਦੀ ਹੌਸਲਾ-ਅਫਜ਼ਾਈ ਕੀਤੀ।