ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਤੇਗ ਬਹਾਦਰ ਸਕੂਲ ਨੇ ਬਣਾਈ ਵੱਖਰੀ ਪਛਾਣ

06:39 AM Jul 18, 2023 IST
ਚੇਅਰਮੈਨ ਪਰਮਜੀਤ ਸਿੰਘ ਗਿੱਲ।

ਹਰਦੀਪ ਸਿੰਘ ਸੋਢੀ
ਧੂਰੀ, 17 ਜੁਲਾਈ
ਧੂਰੀ ਤੋਂ ਮਾਲੇਰਕੋਟਲਾ ਸੜਕ ਤੇ ਪੈਂਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਬਰੜਵਾਲ ਧੂਰੀ ਜੋ ਪੜ੍ਹਾਈ, ਖੇਡਾਂ, ਸਮਾਜਿਕ, ਧਾਰਮਿਕ ਖੇਤਰ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣ ਕਾਰਨ ਪੂਰੇ ਪੰਜਾਬ ਵਿੱਚ ਆਪਣੀ ਵੱਖਰੀ ਪਛਾਣ ਬਣਾ ਚੁੱਕਾ ਹੈ ਤੇ ਸਕੂਲ ਵਿੱਚ ਚੰਗੀ ਪੜ੍ਹਾਈ ਕਾਰਨ ਵਿਦਿਆਰਥੀ ਆਇਲੈਟਸ ’ਚ ਚੰਗੇ ਬੈਂਡ ਲੈ ਕੇ ਦੇਸ਼ ਵਿਦੇਸ਼ਾਂ ਵਿੱਚ ਸੇੈੱਟ ਹੋ ਰਹੇ ਹਨ। ਸਕੂਲ ਵਿੱਚ ਧੂਰੀ, ਮਾਲੇਰਕੋਟਲਾ, ਸ਼ੇਰਪੁਰ, ਅਮਰਗੜ੍ਹ ਸੰਗਰੂਰ ਸ਼ਹਿਰ ਤੋਂ ਵਿਦਿਆਰਥੀ ਬਾਰਵੀਂ ਜਮਾਤ ਦੀ ਪੜ੍ਹਾਈ ਕਰਨ ਲਈ ਇਸ ਸਕੂਲ ਨੂੰ ਪਹਿਲ ਦਿੰਦੇ ਹਨ। ਇਸ ਸਕੂਲ ਵਿੱਚ ਕਰੀਬ 7600 ਵਿਦਿਆਰਥੀ ਵੱਖ ਵੱਖ ਵਿਸ਼ਿਆਂ ਦੀ ਪੜ੍ਹਾਈ ਕਰ ਰਹੇ ਹਨ। ਸਕੂਲ ਦੇ ਚੇਅਰਮੈਨ ਪਰਮਜੀਤ ਸਿੰਘ ਗਿੱਲ ਜੋ ਪੰਜਾਬ ਪੁਲੀਸ ਵਿੱਚ ਇਕ ਵੱਡੇ ਅਫਸਰ ਵੱਜੋਂ ਸੇਵਾ ਨਿਭਾ ਚੁੱਕੇ ਹਨ, ਦਾ ਕਹਿਣਾ ਹੈ ਕਿ ਇਸ ਸਕੂਲ ਵਿੱਚ ਬੱਚਿਆਂ ਨੂੰ ਸਭ ਤੋਂ ਪਹਿਲਾਂ ਮਾਪਿਆਂ ਦੀ ਸੇਵਾ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਉਪਰੰਤ ਪੜਾਈ ਤੇ ਸਮਾਜ ਵਿੱਚ ਰਹਿਣ ਦੇ ਤੋਰ ਤਰੀਕੇ ਸਿਖਾਏ ਜਾਂਦੇ ਹਨ। ਉਨ੍ਹਾਂ ਕਿਹਾ ਸਕੂਲ ਵਿੱਚੋ ਪੜ੍ਹ ਕੇ ਵਿਦਿਆਰਥੀ ਅਪਣੇ ਆਪ ਇੱਕ ਮਾਣ ਮਹਿਸੂਸ ਕਰਦਾ ਹੈ। ਪ੍ਰਿੰਸੀਪਲ ਕੈਪਟਨ ਰੋਹਿਤ ਤ੍ਰਿਵੇਦੀ ਤੇ ਜਤਿੰਦਰ ਸਿੰਘ ਸੋਨੀ ਮੰਡੇਰ ਨੇ ਦੱਸਿਆ ਆਪਣੇ ਜਨਮ ਦਨਿ ’ਤੇ ਹਰੇਕ ਵਿਦਿਆਰਥੀ ਆਪਣੇ ਨਾਮ ਦਾ ਇੱਕ ਬੂਟਾ ਕੈਂਪਸ ਵਿੱਚ ਲਾਉਂਦਾ ਹੈ ਤੇ ਉਸ ਦੀ ਦੇਖਭਾਲ ਕਰਦਾ ਹੈ ਤੇ ਇਹ ਪਰੰਮਪਰਾ ਲੰਮੇ ਸਮੇਂ ਤੋਂ ਚਲਦੀ ਆ ਰਹੀ ਹੈ।

Advertisement

Advertisement
Tags :
ਸਕੂਲਗੁਰੂਪਛਾਣਬਹਾਦਰਬਣਾਈ:ਵੱਖਰੀ:
Advertisement