ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰੂ ਤੇਗ ਬਹਾਦਰ ਸਕੂਲ ਬਰੜਵਾਲ ਨੇ ਮੱਲਾਂ ਮਾਰੀਆਂ

07:41 AM Apr 18, 2024 IST
ਵਿਦਿਆਰਥੀਆਂ ਨੂੰ ਸਨਮਾਨਦੇ ਹੋਏ ਪ੍ਰਬੰਧਕ। -ਫੋਟੋ: ਸੋਢੀ

ਖੇਤਰੀ ਪ੍ਰਤੀਨਿਧ
ਧੂਰੀ 17 ਅਪਰੈਲ
ਧੂਰੀ ਦੇ ਨੇੜਲੇ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ-ਦਸਵੀਂ, ਮੂਲੋਵਾਲ ਵਿਖੇ ਸੰਤ ਬਾਬਾ ਅਮਰਦਾਸ (ਕਾਰ ਸੇਵਾ ਵਾਲੇ, ਪਟਿਆਲਾ) ਦੀ ਪ੍ਰਧਾਨਗੀ ਹੇਠ ਅੰਤਰ ਸਕੂਲ ਕਵਿਤਾ ਉਚਾਰਨ ਅਤੇ ਦਸਤਾਰ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਧੂਰੀ ਦੇ ਗੁਰੂ ਤੇਗ ਬਹਾਦਰ ਪਬਲਿਕ ਸਕੂਲ, ਬਰੜਵਾਲ- ਧੂਰੀ ਦੇ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਨੇ 25 ਤੋਂ ਵੱਧ ਸਕੂਲਾਂ ਵਿੱਚੋਂ ਸ਼ਾਨਦਾਰ ਜਿੱਤ ਦਰਜ ਕੀਤੀ। ਇਸ ਸਬੰਧੀ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਕਵਿਤਾ ਉਚਾਰਨ ਮੁਕਾਬਲਿਆਂ ਵਿੱਚ ਪਾਹੁਲਪ੍ਰੀਤ ਕੌਰ (ਅੱਠਵੀਂ), ਜੈਸਮੀਨ ਕੌਰ (ਸੱਤਵੀਂ) ਤੇ ਅਰਸ਼ਦੀਪ ਕੌਰ (ਸੱਤਵੀਂ) ਨੇ ਕ੍ਰਮਵਾਰ ਪਹਿਲਾ , ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦਸਤਾਰ ਸਜਾਉਣ ਦੇ ਮੁਕਾਬਲੇ ਵਿੱਚ ਕਰਨਵੀਰ ਸਿੰਘ (ਅੱਠਵੀਂ) ਨੇ ਦੂਜਾ ਅਤੇ ਪ੍ਰਭਸਾਹਿਬ ਸਿੰਘ (ਸੱਤਵੀਂ) ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਇਸ ਮੌਕੇ ਸਕੂਲ ਚੇਅਰਮੈਨ ਪਰਮਜੀਤ ਸਿੰਘ ਗਿੱਲ ਤੇ ਪ੍ਰਿੰਸੀਪਲ ਕੈਪਟਨ ਰੋਹਿਤ ਦਿਵੇਦੀ ਨੇ ਬੱਚਿਆਂ ਦੀ ਮਿਹਨਤ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸਾਰੇ ਜੇਤੂਆਂ ਨੂੰ ਵਧਾਈ ਦਿੱਤੀ।

Advertisement

Advertisement
Advertisement