ਗੁਰੂ ਨਾਨਕ ਪਬਲਿਕ ਸਕੂਲ ਨੇ ਓਵਰਆਲ ਟਰਾਫੀ ਜਿੱਤੀ
07:14 AM Nov 18, 2023 IST
Advertisement
ਨਿੱਜੀ ਪੱਤਰ ਪ੍ਰੇਰਕ
ਸਿਰਸਾ, 17 ਨਵੰਬਰ
ਜ਼ਿਲ੍ਹਾ ਬਾਲ ਭਵਨ ਵੱਲੋਂ ਕਰਵਾਏ ਮੁਕਾਬਲੇ ’ਚ ਸਿਰਸਾ ਦੇ ਸਕੂਲਾਂ ਦੇ ਵਿਦਿਆਰਥੀਆਂ ਨੇ ਵੱਡੀ ਗਿਣਤੀ ’ਚ ਸ਼ਿਰਕਤ ਕੀਤੀ। ਇਨ੍ਹਾਂ ਮੁਕਾਬਲਿਆਂ ’ਚ ਚਿੱਲਾ ਸਾਹਿਬ ਗੁਰਦੁਆਰਾ, ਸਿਰਸਾ ਦੇ ਨੇੜੇ ਸਥਿਤ ਗੁਰੂ ਨਾਨਕ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਦੀ ਓਵਰਆਲ ਟਰਾਫੀ ਜਿੱਤ ਕੇ ਸਕੂਲ ਦਾ ਨਾਂ ਰੋਸ਼ਨ ਕੀਤਾ ਹੈੈ। ਇਹ ਸਨਮਾਨ ਵਧੀਕ ਡਿਪਟੀ ਕਮਿਸ਼ਨਰ ਡਾ: ਵਿਵੇਕ ਭਾਰਤੀ ਅਤੇ ਬਾਲ ਭਵਨ ਦੀ ਪ੍ਰਧਾਨ ਪੂਨਮ ਨਾਗਪਾਲ ਵੱਲੋਂ ਸਕੂਲ ਦੇ ਪ੍ਰਧਾਨ ਸੁਰਿੰਦਰ ਸਿੰਘ ਵੇਦਵਾਲਾ, ਸੰਸਥਾ ਮੈਂਬਰ ਮਨਜੀਤ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਰਵਿੰਦਰ ਕੌਰ ਸਮੇਤ ਸਨਮਾਨਿਤ ਬੱਚਿਆਂ ਅਤੇ ਅਧਿਆਪਕਾਂ ਨੂੰ ਦਿੱਤਾ ਗਿਆ ਹੈ।
Advertisement
Advertisement