ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ

07:22 AM Jun 18, 2024 IST
ਸੰਗਰੂਰ ’ਚ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ ਕਰਨ ਮੌਕੇ ਬਾਬਾ ਬਲਜੀਤ ਸਿੰਘ ਫੱਕਰ ਤੇ ਹੋਰ।

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 17 ਜੂਨ
ਧਾਰਮਿਕ ਖੇਤਰ ਦੇ ਨਾਲ ਨਾਲ ਸਮਾਜਿਕ ਖੇਤਰ ਦੀਆਂ ਸੇਵਾਵਾਂ ਦੀ ਲੜੀ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰੂ ਨਾਨਕ ਮੋਦੀਖਾਨੇ ਦੀ ਸ਼ੁਰੂਆਤ ਇਥੇ ਬਡਰੁੱਖਾਂ ਰੋਡ ਸਥਿਤ ਸਟੱਡੀ ਸਰਕਲ ਦੇ ਜ਼ੋਨਲ ਦਫ਼ਤਰ ਵਿੱਚ ਕੀਤੀ ਗਈ। ਇਸ ਮੌਕੇ ਬਾਬਾ ਬਲਜੀਤ ਸਿੰਘ ਫੱਕਰ, ਜਸਵੰਤ ਸਿੰਘ ਖਹਿਰਾ ਸਕੱਤਰ ਅਕਾਲ‌ ਕਾਲਜ ਕੌਂਸਲ ਮਸਤੂਆਣਾ ਸਾਹਿਬ, ਜਸਵਿੰਦਰ ਸਿੰਘ ਪ੍ਰਿੰਸ ਮੁਖੀ ਗੁਰਦੁਆਰਾ ਸਾਹਿਬਾਨ ਪ੍ਰਬੰਧਕ ਤਾਲਮੇਲ ਕਮੇਟੀ ਸੰਗਰੂਰ ਅਤੇ ਇੰਜਨੀਅਰ ਸਰੂਪ ਸਿੰਘ ਜੋਤੀਸਰ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਲਾਭ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਡਿਪਟੀ ਚੀਫ਼ ਸਕੱਤਰ ਦੀ ਦੇਖ ਰੇਖ ਹੇਠ ਹੋਏ ਸਮਾਗਮ ਦੀ ਆਰੰਭਤਾ ਗੁਰਬਾਣੀ ਪਾਠ ਨਾਲ ਕੀਤੀ ਗਈ। ਦਫਤਰ ਲਈ ਗਰੇਵਾਲ ਪਰਿਵਾਰ ਰਾਹੀਂ ਸੇਵਾ ਵਿੱਚ ਪਾ੍ਪਤ ਹੋਈ ਜਗਾ ਬਾਰੇ ਵਿਸਥਾਰ ਪੂਰਬਕ ਦੱਸਿਆ। ਲਾਭ ਸਿੰਘ ਨੇ ਤਿਆਰ ਕੀਤੀ ਬਿਲਡਿੰਗ ਵਿੱਚ ਵੱਖ ਵੱਖ ਸਹਿਯੋਗੀਆਂ ਵੱਲੋਂ ਮਿਲੇ ਸਹਿਯੋਗ ਦਾ ਜ਼ਿਕਰ ਕੀਤਾ। ਆਪ ਨੇ ਮੋਦੀਖਾਨੇ ਦੇ ਸਥਾਪਿਤ ਕਰਨ ਵਿੱਚ ਸੰਤ ਬਾਬਾ ਰਣਜੀਤ ਸਿੰਘ ਮੋਹਾਲੀ ਵਾਲਿਆਂ ਵੱਲੋਂ ਦਿੱਤੇ ਵਿਸ਼ੇਸ਼ ਸਹਿਯੋਗ ਲਈ ਧੰਨਵਾਦ ਕੀਤਾ। ਜਸਵੰਤ ਸਿੰਘ ਖਹਿਰਾ ਅਤੇ ਜਸਵਿੰਦਰ ਸਿੰਘ ਪ੍ਰਿੰਸ ਨੇ ਸਟੱਡੀ ਸਰਕਲ ਵੱਲੋਂ ਸ਼ੁਰੂ ਕੀਤੇ ਮੋਦੀਖਾਨੇ ਦੀ ਸਰਾਹਨਾ ਕੀਤੀ ਅਤੇ ਇਸ ਦਾ ਕੁਲੈਕਸ਼ਨ ਸੈਂਟਰ ਮਸਤੂਆਣਾ ਸਾਹਿਬ ਵਿਖੇ ਵੀ ਸਥਾਪਿਤ ਕਰਨ ਦਾ ਐਲਾਨ ਕੀਤਾ। ਅਜਮੇਰ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਗੁਰੂ ਨਾਨਕ ਮੋਦੀਖਾਨਾ ਰੋਜ਼ਾਨਾ ਸ਼ਾਮ 4 ਵਜੇ 6 ਵਜੇ ਤੱਕ ਖੁੱਲ੍ਹੇਗਾ। ਉਨ੍ਹਾਂ ਦੱਸਿਆ ਕਿ ਬੱਚਿਆਂ ਤੋਂ ਲੈ ਕੇ ਵੱਡਿਆਂ ਤੇ ਇਸਤਰੀਆਂ ਦੇ ਕਪੜੇ ਮੌਜੂਦ ਹਨ ਜੋ ਕੇਵਲ 13 ਰੁਪਏ ਪ੍ਰਤੀ ਨਗ ਦਿੱਤੇ ਜਾਣਗੇ। ਸਟੱਡੀ ਸਰਕਲ ਵੱਲੋਂ ਮਹਿਮਾਨਾਂ ਅਤੇ ਨੁਮਾਇੰਦਿਆਂ ਨੂੰ ਸਨਮਾਨਿਤ ਕੀਤਾ ਗਿਆ।

Advertisement

Advertisement