For the best experience, open
https://m.punjabitribuneonline.com
on your mobile browser.
Advertisement

ਗੁਰੂ ਨਾਨਕ ਖਾਲਸਾ ਵਿਦਿਅਕ ਸੰਸਥਾਵਾਂ ਵਿੱਚ ਕੌਮੀ ਜੈਵ-ਵਿਭਿੰਨਤਾ ਦਿਵਸ ਮਨਾਇਆ

08:30 AM May 23, 2024 IST
ਗੁਰੂ ਨਾਨਕ ਖਾਲਸਾ ਵਿਦਿਅਕ ਸੰਸਥਾਵਾਂ ਵਿੱਚ ਕੌਮੀ ਜੈਵ ਵਿਭਿੰਨਤਾ ਦਿਵਸ ਮਨਾਇਆ
ਜੇਤੂ ਵਿਦਿਆਰਥੀਆਂ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ।
Advertisement

ਪੱਤਰ ਪ੍ਰੇਰਕ
ਯਮੁਨਾਨਗਰ, 22 ਮਈ
ਹਰਿਆਣਾ ਜੈਵ-ਵਿਭਿੰਨਤਾ ਬੋਰਡ ਨੇ ਗੁਰੂ ਨਾਨਕ ਖਾਲਸਾ ਵਿਦਿਅਕ ਸੰਸਥਾਵਾਂ ਵਿੱਚ ਕੌਮਾਂਤਰੀ ਜੈਵ-ਵਿਭਿੰਨਤਾ ਦਿਵਸ ਮਨਾਇਆ। ਸਮਾਗਮ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਯਮੁਨਾਨਗਰ, ਗੁਰੂ ਗੋਬਿੰਦ ਸਿੰਘ ਕਾਲਜ ਆਫ ਫਾਰਮੇਸੀ ਅਤੇ ਗੁਰੂ ਨਾਨਕ ਖਾਲਸਾ ਇੰਸਟੀਚਿਊਟ ਆਫ ਟੈਕਨਾਲੋਜੀ ਐਂਡ ਮੈਨੇਜਮੈਂਟ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਉਤਸ਼ਾਹ ਨਾਲ ਭਾਗ ਲਿਆ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮਹਿਮਾਨ ਵਾਸਵੀ ਤਿਆਗੀ, ਚੀਫ ਕੰਜ਼ਰਵੇਟਰ ਆਫ ਫਾਰੈਸਟ, ਅੰਬਾਲਾ ਅਤੇ ਵਿਸ਼ੇਸ਼ ਮਹਿਮਾਨ ਡਾ. ਵਰਿੰਦਰ ਸਿੰਘ ਗਿੱਲ, ਜ਼ਿਲ੍ਹਾ ਵਣ ਅਫਸਰ, ਯਮੁਨਾਨਗਰ ਨੇ ਕੀਤਾ। ਇਸ ਦੌਰਾਨ ਵਿਦਿਆਰਥੀਆਂ ਦੁਆਰਾ ਜਾਗਰੂਕਤਾ ਰੈਲੀ, ਪੋਸਟਰ ਮੇਕਿੰਗ ਮੁਕਾਬਲੇ, ਸਲੋਗਨ ਲਿਖਣ ਮੁਕਾਬਲੇ, ਨਾਟਕ ਅਤੇ ਮੀਮ ਪ੍ਰਦਰਸ਼ਨ ਸਮੇਤ ਕਈ ਗਤੀਵਿਧੀਆਂ ਵਿੱਚ ਹਿੱਸਾ ਲਿਆ। ਵਿਦਿਅਕ ਸੰਸਥਾਵਾਂ ਦੇ ਮੁੱਖ ਕਾਰਜਕਾਰੀ ਅਫ਼ਸਰ ਡਾ. ਪੀਰ ਗੁਲਾਮ ਨਬੀ ਨੇ ਆਪਣੇ ਉਦਘਾਟਨੀ ਭਾਸ਼ਣ ਵਿੱਚ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਵਾਤਾਵਰਨ ਸੰਭਾਲ ਦੀ ਜਿੰਮੇਵਾਰੀ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੀ ਬਣਦੀ ਹੈ ਇਸ ਲਈ ਵਾਤਾਵਰਨ ਸੰਭਾਲ ਦਾ ਕੰਮ ਦੇਸ਼ ਦੇ ਵਿਕਾਸ ਦੇ ਮੁੱਖ ਏਜੰਡੇ ਦੇ ਰੂਪ ਵਿੱਚ ਹੋਣਾ ਚਾਹੀਦਾ ਹੈ। ਡੀਐਫਓ ਡਾ. ਵਰਿੰਦਰ ਸਿੰਘ ਗਿੱਲ ਨੇ ਧਰਤੀ ਮਾਂ ਨੂੰ ਬਚਾਉਣ ਲਈ ਸਰਕਾਰ ਵੱਲੋਂ ਕੀਤੇ ਉਪਰਾਲਿਆਂ ਬਾਰੇ ਚਾਨਣਾ ਪਾਇਆ ।
ਜਮਨਾ ਆਟੋ ਇੰਡਸਟਰੀਜ਼ ਦੀ ਸੀਐਸਆਰ ਮੁਖੀ, ਸੰਯਮ ਮਰਾਠਾ ਨੇ ਜੈਵ-ਵਿਭਿੰਨਤਾ ਦੇ ਤਿੰਨ ਪੁਰਸਕਾਰ ਜੇਤੂ ਜੈਵਿਕ ਕਿਸਾਨ ਧਰਮਵੀਰ, ਤਰੁਣ ਅਤੇ ਅਮਰ ਅਹਿਮਦ ਦਾ ਸਨਮਾਨ ਕੀਤਾ। ਇਸ ਮੌਕੇ ਹਰਿਆਣਾ ਜੈਵ ਵਿਭਿੰਨਤਾ ਬੋਰਡ ਦੇ ਚੇਅਰਮੈਨ ਰਣਦੀਪ ਸਿੰਘ ਜੌਹਰ ਮੌਜੂਦ ਸਨ। ਇਸ ਮੌਕੇ ਹਰੇਕ ਉਮੀਦਵਾਰ ਨੇ ਆਪਣੇ ਜੀਵਨ ਵਿੱਚ 1050 ਰੁੱਖ ਲਗਾਉਣ ਦਾ ਪ੍ਰਣ ਲਿਆ।

Advertisement

Advertisement
Author Image

joginder kumar

View all posts

Advertisement
Advertisement
×