ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਮੂਲੀਅਤ ਲਈ 2,559 ਵੱਧ ਸਿੱਖ ਸ਼ਰਧਾਲੂ ਪਾਕਿਸਤਾਨ ਪਹੁੰਚੇ
ਲਾਹੌਰ, 14 ਨਵੰਬਰ
ਸਿੱਖ ਧਰਮ ਦੇ ਮੋਢੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਗਮਾਂ (Guru Nanak dev Ji 555th birth anniversary celebrations) ’ਚ ਸ਼ਾਮਲ ਹੋਣ ਲਈ 2,559 ਸਿੱਖ ਸ਼ਰਧਾਲੂ ਅੱਜ ਪਾਕਿਸਤਾਨ ਪੁਹੰਚੇ ਹਨ। ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਦੇ ਸਕੱਤਰ ਫਰੀਦ ਇਕਬਾਲ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਪੰਜਾਬ ਕੈਬਨਿਟ ’ਚ ਘੱਟ ਗਿਣਤੀਆਂ ਬਾਰੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਵਾਹਗਾ ਬਾਰਡਰ ’ਤੇ ਸਿੱਖ ਸ਼ਰਧਾਲੂਆਂ ਦਾ ਸਵਾਗਤ ਕੀਤਾ।
ਧਾਰਮਿਕ ਸਥਾਨਾਂ ਸਬੰਧੀ ਵਧੀਕ ਸਕੱਤਰ ਸੈਫਉਲ੍ਹਾ ਖੋਖਰ ਨੇ ਦੱਸਿਆ ਕਿ ਕਿ ਧੁਆਂਖੀ ਧੁੰਦ ਕਾਰਨ ਪੈਦਾ ਹੋਈ ਗੰਭੀਰ ਦੇ ਚੱਲਦਿਆਂ ਇਹਤਿਆਤ ਵਜੋਂ ਸਾਰੇ ਸ਼ਰਧਾਲੂੂਆਂ ਨੂੰ ਮਾਸਕ ਮੁਹੱਈਆ ਕਰਵਾਏ ਹਨ ਅਤੇ ਯਾਤਰੀਆਂ ਸੁਰੱਖਿਆ ਯਕੀਨੀ ਬਣਾਉਣ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ।
ਈਟੀਪੀਬੀ ਦੇ ਤਰਮਾਨ ਨੇ ਗੁਲਾਮ ਐੱਮ. ਨੇ ਦੱਸਿਆ, ‘ਵਿਸ਼ੇਸ਼ ਰੇਲਗੱਡੀਆਂ ਰਾਹੀਂ 2,559 ਭਾਰਤੀ ਸਿੱਖ ਸ਼ਰਧਾਲੂ ਅੱਜ ਲਾਹੌਰ ਪਹੁੰਚੇ ਅਤੇ ਵਿਸ਼ੇਸ਼ ਬੱਸਾਂ ਰਾਹੀਂ ਉਨ੍ਹਾਂ ਨੂੰ ਨਨਕਾਣਾ ਸਾਹਿਬ ਲਿਜਾਇਆ ਗਿਆ।’’ -ਪੀਟੀਆਈ