ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਭਰਵੇਂ ਮੀਂਹ ਨਾਲ ਜਲ-ਥਲ ਹੋਈ ਗੁਰੂ ਕੀ ਨਗਰੀ

10:04 AM Jul 11, 2024 IST
ਅੰਮ੍ਰਿਤਸਰ ਵਿੱਚ ਵਰ੍ਹਦੇ ਮੀਂਹ ਦੌਰਾਨ ਆਪਣੀ ਮੰਜ਼ਿਲ ਵੱਲ ਜਾਂਦੇ ਹੋਏ ਰਾਹਗੀਰ। -ਫੋਟੋ: ਵਿਸ਼ਾਲ ਕੁਮਾਰ

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 10 ਜੁਲਾਈ
ਇੱਥੇ ਅੱਜ ਬਾਅਦ ਦੁਪਹਿਰ ਤੇਜ਼ ਹਵਾਵਾਂ ਨਾਲ ਪਏ ਭਰਵੇਂ ਮੀਂਹ ਨੇ ਸ਼ਹਿਰ ਦੇ ਕਈ ਨੀਵੇਂ ਇਲਾਕਿਆਂ ਵਿੱਚ ਜਲ-ਥਲ ਕਰ ਦਿੱਤਾ ਹੈ। ਇਸ ਨਾਲ ਕੁਝ ਸਮੇਂ ਲਈ ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੈ ਪਰ ਹਵਾ ਵਿੱਚ ਨਮੀ ਵਧਣ ਨਾਲ ਹੁੰਮਸ ਵੀ ਵਧ ਗਈ ਹੈ। ਮੌਸਮ ਵਿਭਾਗ ਵੱਲੋਂ ਭਲਕੇ ਤੋਂ ਲੈ ਕੇ ਐਤਵਾਰ ਤੱਕ ਬਾਰਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ।
ਅੱਜ ਦੁਪਹਿਰ ਵੇਲੇ ਇੱਥੇ ਧੁੱਪ ਸੀ ਪਰ ਬਾਅਦ ਦੁਪਹਿਰ ਅਚਨਚੇਤ ਤੇਜ਼ ਹਵਾਵਾਂ ਚੱਲਣ ਲੱਗੀਆਂ ਅਤੇ ਕਾਲੇ ਘਣੇ ਬੱਦਲ ਛਾ ਗਏ ਜਿਸ ਨਾਲ ਦਿਨ ਵਿੱਚ ਹੀ ਹਨੇਰਾ ਹੋ ਗਿਆ। ਤੁਰੰਤ ਮਗਰੋਂ ਤੇਜ਼ ਬਾਰਸ਼ ਸ਼ੁਰੂ ਹੋ ਗਈ ਜਿਸ ਨਾਲ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰ ਗਿਆ। ਸਥਾਨਕ ਟੇਲਰ ਰੋਡ, ਐੱਮਐੱਮ ਮਾਲਵੀਆ ਰੋਡ, ਐਲੀਵੇਟਿਡ ਰੋਡ ਤੇ ਹੋਰ ਕਈ ਥਾਵਾਂ ’ਤੇ ਸ਼ਾਮ ਤੱਕ ਪਾਣੀ ਖੜ੍ਹਾ ਸੀ।
ਇਸ ਤੋਂ ਪਹਿਲਾਂ ਸਵੇਰ ਵੇਲੇ ਵੀ ਕੁਝ ਸਮੇਂ ਲਈ ਬਾਰਸ਼ ਹੋਈ ਸੀ ਅਤੇ ਬਾਅਦ ਵਿੱਚ ਧੁੱਪ ਨਿਕਲ ਆਈ। ਇਸ ਨਾਲ ਹੁੰਮਸ ਤੇ ਗਰਮੀ ਹੋਰ ਵਧ ਗਏ ਸਨ। ਮੀਂਹ ਪੈਣ ਤੋਂ ਬਾਅਦ ਸ਼ਾਮ ਨੂੰ ਮੁੜ ਹੁੰਮਸ ਵਧ ਗਈ।
ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅੱਜ ਹਵਾ ਵਿੱਚ 80 ਫ਼ੀਸਦ ਤੋਂ ਵੱਧ ਨਮੀ ਦਰਜ ਕੀਤੀ ਗਈ। ਇਸ ਦੌਰਾਨ ਅੱਜ ਦਾ ਵੱਧ ਤੋਂ ਵੱਧ ਤਾਪਮਾਨ 37 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 29 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਵਧੇਰੇ ਹੁੰਮਸ ਕਾਰਨ ਤਾਪਮਾਨ 44 ਡਿਗਰੀ ਵਾਂਗ ਮਹਿਸੂਸ ਕੀਤਾ ਜਾ ਰਿਹਾ ਹੈ।

Advertisement

ਤਾਪਮਾਨ ’ਤੇ ਵਾਧੇ ਅਤੇ ਹੁੰਮਸ ਕਾਰਨ ਲੋਕ ਪ੍ਰੇਸ਼ਾਨ

ਜਲੰਧਰ (ਪੱਤਰ ਪ੍ਰੇਰਕ): ਪਿਛਲੇ ਤਿੰਨ ਦਿਨਾਂ ਤੋਂ ਪੈ ਰਹੀ ਧੁੱਪ ਦੇ ਨਾਲ-ਨਾਲ ਹੁੰਮਸ ਵਧਣ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ ’ਚ 1.2 ਡਿਗਰੀ ਸੈਲਸੀਅਸ ਦੇ ਵਾਧੇ ਕਾਰਨ ਤਾਪਮਾਨ 36.7 ਡਿਗਰੀ ਸੈਲਸੀਅਸ ’ਤੇ ਪਹੁੰਚ ਗਿਆ ਹੈ ਜਦੋਂਕਿ ਘੱਟ ਤੋਂ ਘੱਟ ਤਾਪਮਾਨ ’ਚ ਸਿਰਫ਼ 0.4 ਡਿਗਰੀ ਸੈਲਸੀਅਸ ਦੀ ਗਿਰਾਵਟ ਕਾਰਨ ਤਾਪਮਾਨ 27.9 ਡਿਗਰੀ ਸੈਲਸੀਅਸ ’ਤੇ ਆ ਗਿਆ ਹੈ। ਅਜਿਹੇ ’ਚ ਹੁੰਮਸ ਭਰੀ ਗਰਮੀ ਕਾਰਨ ਹਰ ਕੋਈ ਪ੍ਰੇਸ਼ਾਨ ਹੁੰਦਾ ਰਿਹਾ। ਮੌਸਮ ਵਿਭਾਗ ਅਨੁਸਾਰ ਵੀਰਵਾਰ ਤੋਂ ਤਾਪਮਾਨ ’ਚ ਬਦਲਾਅ ਦੇਖਣ ਨੂੰ ਮਿਲੇਗਾ। ਮੌਸਮ ਵਿਗਿਆਨੀਆਂ ਮੁਤਾਬਕ ਵੀਰਵਾਰ ਤੋਂ ਸ਼ਨਿਚਰਵਾਰ ਤੱਕ ਅੰਸ਼ਕ ਰੂਪ ਨਾਲ ਮੀਂਹ ਪੈ ਸਕਦਾ ਹੈ। ਹੁੰਮਸ ਕਾਰਨ ਲੋਕਾਂ ਨੂੰ ਘਬਰਾਹਟ ਤੇ ਥਕਾਨ ਮਹਿਸੂਸ ਹੋ ਰਹੀ ਹੈ ਜਿਸ ਕਾਰਨ ਹਸਪਤਾਲਾਂ ਵਿੱਚ ਭੀੜ ਦੇਖਣ ਨੂੰ ਮਿਲ ਰਹੀ ਹੈ। ਲੋਕ ਬਿਨਾਂ ਕਿਸੇ ਕੰਮ ਦੇ ਬਾਹਰ ਜਾਣ ਤੋਂ ਗੁਰੇਜ਼ ਕਰ ਰਹੇ ਹਨ। ਗਰਮੀ ਕਾਰਨ ਏਸੀ ਤੇ ਕੂਲਰਾਂ ਵਾਲੀਆਂ ਦੀ ਚਾਂਦੀ ਹੈ। ਬਾਜ਼ਾਰਾਂ ਵਿਚ ਵੀ ਰੌਣਕ ਘੱਟ ਹੈ। ਬੱਸਾਂ ਵਿੱਚ ਵੀ ਦੁਪਹਿਰ ਸਮੇਂ ਸਵਾਰੀਆਂ ਨਾ ਦੇ ਬਰਾਬਰ ਹੀ ਹੁੰਦੀਆਂ ਹਨ। ਲੰਬੇ ਰੂਟਾਂ ਲਈ ਮੁਸਾਫ਼ਰ ਏਸੀ ਬੱਸਾਂ ਨੂੰ ਤਰਜੀਹ ਦੇ ਰਹੇ ਹਨ।

Advertisement
Advertisement
Advertisement