ਗੁਰੂ ਕਾਸ਼ੀ ਪਬਲਿਕ ਸਕੂਲ ਨੇ ਐਵਾਰਡ ਜਿੱਤੇ
ਰਾਜਿੰਦਰ ਸਿੰਘ ਮਰਾਹੜ
ਭਗਤਾ ਭਾਈ, 18 ਨਵੰਬਰ
ਫੈੱਡਰੇਸ਼ਨ ਆਫ਼ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਪੰਜਾਬ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਵਿੱਚ ਕਰਵਾਏ ਗਏ ਫੈਪ ਨੈਸ਼ਨਲ ਐਵਾਰਡ 2024 ਸਮਾਗਮ ਵਿੱਚ ਸੀਐੱਮਐੱਸ ਗੁਰੂ ਕਾਸ਼ੀ ਪਬਲਿਕ ਸਕੂਲ ਭਗਤਾ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਕਈ ਐਵਾਰਡ ਹਾਸਲ ਕੀਤੇ ਹਨ। ਪ੍ਰਿੰਸੀਪਲ ਰਮਨ ਕੁਮਾਰ ਨੇ ਦੱਸਿਆ ਕਿ ਇਸ ਮੌਕੇ ਸਕੂਲ ਦੇ ਹਾਕੀ ਕੋਚ ਭੁਪਿੰਦਰ ਸਿੰਘ ਨੂੰ ਰਾਜ ਪੱਧਰ ’ਤੇ ਸਰਵੋਤਮ ਖੇਡ ਕੋਚ, ਅਕਾਦਮਿਕ ਮੁਖੀ ਅਮਨਦੀਪ ਕੌਰ ਨੂੰ ਸਰਵੋਤਮ ਇਨੋਵੇਟਿਵ ਟੀਚਰ ਐਵਾਰਡ ਤੇ ਮੈਡਮ ਸ਼ਗਨ ਨੂੰ ਮੈਗਾ ਓਲੰਪੀਅਰਡ ਕਮਬੈਟ ਕੋ-ਆਰਡੀਨੇਟਰ ਵਜੋਂ ਸਨਮਾਨਿਤ ਕੀਤਾ ਗਿਆ ਹੈ। ਇਸੇ ਤਰ੍ਹਾਂ ਸਕੂਲ ਦੀ ਵਿਦਿਆਰਥਣ ਦੀਵਾਂਸ਼ੀ ਨੂੰ ਰਾਜ ਪੱਧਰੀ ਮੈਗਾ ਓਲੰਪੀਆਰਡ ਐਵਾਰਡ ਫਿਜ਼ਾ, ਸਹਿਜਵੀਰ, ਏਕਨੂਰ ਤੇ ਜਸਗੁਨਪ੍ਰੀਤ ਕੌਰ ਨੂੰ ਹੁਨਰ ਤੇ ਟੀਮ ਵਰਕ ’ਚ ਵਧੀਆ ਪ੍ਰਦਰਸ਼ਨ ਲਈ ਰਾਜ ਪੱਧਰੀ ਹਾਕੀ ਜੇਤੂਆਂ ਵਜੋਂ ਸਨਮਾਨਿਤ ਕੀਤਾ ਗਿਆ ਹੈ। ਸਕੂਲ ਨੂੰ ਫੈਪ ਵੱਲੋਂ ਦੋ ਵਿਸ਼ੇਸ਼ ਐਵਾਰਡ ਖੇਡਾਂ ’ਚ ਸਭ ਤੋਂ ਵਧੀਆ ਸਕੂਲ ਤੇ ਮੈਗਾ ਓਲੰਪੀਆਰਡ ਕਮਬੈਟ ’ਚ ਵੱਧ ਤੋਂ ਵੱਧ ਭਾਗੀਦਾਰੀ ਐਵਾਰਡ ਵੀ ਦਿੱਤੇ ਗਏ ਹਨ। ਸਕੂਲ ਦੇ ਚੇਅਰਮੈਨ ਖੁਸ਼ਵੰਤ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਜੈ ਸਿੰਘ ਨੇ ਇਨ੍ਹਾਂ ਪ੍ਰਾਪਤੀਆਂ ਲਈ ਪ੍ਰਿੰਸੀਪਲ ਰਮਨ ਕੁਮਾਰ, ਸਟਾਫ਼ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।