For the best experience, open
https://m.punjabitribuneonline.com
on your mobile browser.
Advertisement

ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਦਿਹਾੜਾ ਮਨਾਇਆ

06:55 AM Aug 03, 2024 IST
ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਦਿਹਾੜਾ ਮਨਾਇਆ
Advertisement

ਪੱਤਰ ਪ੍ਰੇਰਕ
ਸ਼ਹਿਣਾ, 2 ਅਗਸਤ
ਪਿੰਡ ਤਰਨ ਤਾਰਨ ਦੇ ਡੇਰਾ ਨਿਰਮਲਾ ਵਿਖੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਦਿਹਾੜਾ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਹੈ। ਇਸ ਸਮਾਗਮ ਵਿੱਚ ਪਿੰਡ ਨਿੰਮ ਵਾਲਾ ਮੌੜ, ਸੁਖਪੁਰਾ ਅਤੇ ਤਰਨ ਤਾਰਨ ਦੀਆਂ ਸੰਗਤਾਂ ਨੇ ਭਰਵਾਂ ਸਹਿਯੋਗ ਦਿੱਤਾ। ਇੰਦਰਜੀਤ ਸਿੰਘ ਨੇ ਗੁਰਬਾਣੀ ਦਾ ਪਾਠ ਕੀਤਾ। ਇਸ ਮੌਕੇ ਸੰਤ ਹਾਕਮ ਸਿੰਘ ਗੰਡਾ ਸਿੰਘ ਵਾਲੇ, ਮਹੰਤ ਚਮਕੌਰ ਸਿੰਘ, ਮਹੰਤ ਭੂਪਿੰਦਰ ਸਿੰਘ ਕੋਟ ਭਾਈ, ਮਹੰਤ ਗੁਰਮੁਖ ਸਿੰਘ, ਮਹੰਤ ਜਗਤਾਰ ਸਿੰਘ, ਮਹੰਤ ਅਮਨਦੀਪ ਸਿੰਘ ਅਤੇ ਕੇਵਲ ਕ੍ਰਿਸ਼ਨ ਆਦਿ ਹਾਜ਼ਰ ਸਨ। ਇਸ ਦੌਰਾਨ ਮਹਾਪੁਰਸ਼ਾਂ ਨੂੰ ਸਿਰੋਪੇ ਦਿੱਤੇ ਗਏ ਅਤੇ ਗੁਰੂ ਦਾ ਲੰਗਰ ਅਤੁੱਟ ਵਰਤਾਇਆ ਗਿਆ।

Advertisement
Advertisement
Author Image

sukhwinder singh

View all posts

Advertisement