For the best experience, open
https://m.punjabitribuneonline.com
on your mobile browser.
Advertisement

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਖੇਡ ਮੇਲਾ ਕਰਵਾਇਆ

08:52 AM Mar 20, 2024 IST
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਖੇਡ ਮੇਲਾ ਕਰਵਾਇਆ
ਫਤਹਿਗੜ੍ਹ ਪੰਜਤੂਰ ਵਿਚ ਕਾਨਵੈਂਟ ਸਕੂਲ ਦੀ ਗਤਕਾ ਟੀਮ ਨਾਲ ਪ੍ਰਬੰਧਕ।
Advertisement

ਹਰਦੀਪ ਸਿੰਘ
ਫ਼ਤਹਿਗੜ੍ਹ ਪੰਜਤੂਰ, 19 ਮਾਰਚ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਥਾਨਕ ਯੂਨਿਟ ਵੱਲੋਂ ਇੱਥੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਹੋਲਾ ਮਹੱਲਾ ਦਿਵਸ ਨੂੰ ਸਮਰਪਿਤ ਹੋਲਾ ਮਹੱਲਾ ਖੇਡ ਮੇਲਾ ਕਰਵਾਇਆ ਗਿਆ। ਪ੍ਰੀਤਮ ਸਿੰਘ ਖਾਲਸਾ ਦੀ ਦੇਖ-ਰੇਖ ਹੇਠ ਕਰਵਾਏ ਗਏ ਇਸ ਖੇਡ ਮੇਲੇ ਵਿੱਚ 130 ਸਕੂਲੀ ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਖੇਡ ਮੇਲੇ ਵਿੱਚ 100 ਮੀਟਰ 200 ਮੀਟਰ ਦੀ ਦੌੜ, ਲੰਬੀ ਛਾਲ, ਗੋਲਾ ਸੁੱਟਣਾ, ਆਲੂ ਖੇਡ ਅਤੇ ਸਲੋ ਸਾਈਕਲ ਮੁਕਾਬਲੇ ਕਰਵਾਏ ਗਏ। ਇਸ ਮੌਕੇ ਦਿੱਲੀ ਕਾਨਵੈਂਟ ਸਕੂਲ ਦੀ ਗੱਤਕਾ ਟੀਮ ਨੇ ਗੱਤਕੇ ਦੇ ਜੌਹਰ ਦਿਖਾਏ। ਸਕੂਲ ਪ੍ਰਿੰਸੀਪਲ ਮਨਜੀਤ ਕੌਰ ਨੇ ਪਹਿਲੀਆਂ ਤਿੰਨ ਪੁਜੀਸ਼ਨਾਂ ’ਤੇ ਆਉਣ ਵਾਲੇ ਜੇਤੂ ਖਿਡਾਰੀਆਂ ਨੂੰ ਇਨਾਮ ਤਕਸੀਮ ਕੀਤੇ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪ੍ਰਤੀਨਿਧ ਪ੍ਰੀਤਮ ਸਿੰਘ ਖਾਲਸਾ ਨੇ ਕਿਹਾ ਕਿ ਹੋਲੇ ਮਹੱਲੇ ਦਾ ਸਿੱਖ ਧਰਮ ਵਿੱਚ ਆਪਣਾ ਵਿਲੱਖਣ ਸਥਾਨ ਹੈ। ਇਸ ਮੌਕੇ ਤੇ ਬਲਵੀਰ ਸਿੰਘ ਖੇਤਰੀ ਸਕੱਤਰ ਜ਼ੀਰਾ ਦਿਲਬਾਗ ਸਿੰਘ, ਜਸ਼ਨਦੀਪ ਸਿੰਘ ਬ੍ਰਹਮਕੇ ਵੱਲੋਂ ਵਿਦਿਆਰਥੀਆਂ ਹੋਲੇ ਮਹੱਲੇ ਦੀ ਮਹੱਤਤਾ ਤੋਂ ਜਾਣੂ ਕਰਵਾਇਆ ਅਤੇ ਰੰਗਾਂ ਦੇ ਮਾੜੇ ਪ੍ਰਭਾਵਾਂ ਤੋਂ ਬਚਣ ਦੀ ਪ੍ਰੇਰਨਾ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×