ਗੁਰੂ ਅਮਰਦਾਸ ਦਾ ਜੋਤੀ-ਜੋਤਿ ਦਿਵਸ ਮਨਾਇਆ
ਡਾ. ਹਿਮਾਂਸੂ ਸੂਦ
ਫ਼ਤਹਿਗੜ੍ਹ ਸਾਹਿਬ, 18 ਸਤੰਬਰ
ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਵਿੱਚ ਗੁਰੂ ਅਮਰਦਾਸ ਦਾ ਜੋਤੀ-ਜੋਤਿ ਦਿਵਸ ਮਨਾਇਆ ਗਿਆ। ਆਖੰਡ ਪਾਠ ਦੇ ਭੋਗ ਉਪਰੰਤ ਭਾਈ ਧਰਮਿੰਦਰ ਸਿੰਘ ਰਾਗੀ ਵੱਲੋਂ ਕੀਰਤਨ ਕੀਤਾ ਗਿਆ। ਗ੍ਰੰਥੀ ਭਾਈ ਨਿਰਮਲ ਸਿੰਘ ਨੇ ਅਰਦਾਸ ਕੀਤੀ ਅਤੇ ਦਿਨ ਭਰ ਵੱਖ-ਵੱਖ ਰਾਗੀ ਜਥਿਆਂ ਕੀਰਤਨ ਕੀਤਾ। ਬਾਬਾ ਗੁਰਪ੍ਰੀਤ ਸਿੰਘ ਕਥਾਵਾਚਕ ਜੋਤੀ ਸਰੂਪ ਸਾਹਿਬ ਨੇ ਕਥਾ ਕੀਤੀ। ਇਸ ਮੌਕੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਗੁਰਦੀਪ ਸਿੰਘ ਕੰਗ ਨੇ ਕਿਹਾ ਕਿ ਗੁਰੂ ਅਮਰਦਾਸ ਬਹੁਤ ਹੀ ਨਿਮਰ ਸੁਭਾਅ ਅਤੇ ਭਗਤੀ ਭਾਵਨਾ ਦੇ ਮਾਲਕ ਸਨ। ਉਹ ਸਿੱਖੀ ਦੇ ਖਾਸ ਨੁਹਾਰਕਾਰ ਸਨ, ਉਨ੍ਹਾਂ ਗੋਇੰਦਵਾਲ ਨਗਰ ਵਸਾ ਕੇ ਇਸ ਨੂੰ ਸਿੱਖੀ ਦੇ ਪ੍ਰਚਾਰ ਦਾ ਮੁੱਖ ਕੇਂਦਰ ਬਣਾਇਆ, ਦੂਰ-ਦੁਰਾਡੇ ਸਿੱਖੀ ਦੇ ਪ੍ਰਚਾਰ ਲਈ 22 ‘ਮੰਜੀਆਂ’ ਨਿਯੁਕਤ ਕੀਤੀਆਂ। ਗੋਇੰਦਵਾਲ ਸਾਹਿਬ ਵਿਚ ਸਰਬ ਸਾਂਝੀਵਾਲਤਾ ਦੀ ਪ੍ਰਤੀਕ ਬਾਉਲੀ ਦਾ ਨਿਰਮਾਣ ਕਰਵਾਇਆ। ਤਾਅ ਉਮਰ ਸਿੱਖੀ ਦੀ ਸੇਵਾ ਵਿੱਚ ਬਤੀਤ ਕਰਦਿਆਂ ਅੰਤ ਗੁਰਗੱਦੀ ਗੁਰੂ ਰਾਮਦਾਸ ਨੂੰ ਸੌਂਪ ਕੇ ਗੋਇੰਦਵਾਲ ਸਾਹਿਬ ਵਿਖੇ ਜੋਤੀ-ਜੋਤਿ ਸਮਾ ਗਏ।