ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰਿਆਤ ਬੈਡਮਿੰਟਨ ਅਕੈਡਮੀ ਦੀ ਗੁਰਸਿਮਰਤ ਚਾਹਲ ਨੇ ਸੋਨ ਤਗ਼ਮਾ ਜਿੱਤਿਆ

10:14 AM Jul 12, 2024 IST
ਖਿਡਾਰਨ ਗੁਰਸਿਮਰਤ ਕੌਰ ਤੇ ਗੁਰਲੀਨ ਕੌਰ ਨੂੰ ਸਨਮਾਨਦੇ ਹੋਏ ਪ੍ਰਬੰਧਕ।-ਫੋਟੋ: ਬੱਤਰਾ

ਪੱਤਰ ਪ੍ਰੇਰਕ
ਸਮਰਾਲਾ, 11 ਜੁਲਾਈ
ਰਿਆਤ ਬੈਡਮਿੰਟਨ ਅਕੈਡਮੀ ਸਮਰਾਲਾ ਦੀ ਖਿਡਾਰਨ ਗੁਰਸਿਮਰਤ ਕੌਰ ਚਾਹਲ ਨੇ ਪੰਜਾਬ ਸਟੇਟ ਸਬ-ਜੂਨੀਅਰ ਰੈਂਕਿੰਗ ਬੈਡਮਿੰਟਨ ਟੂਰਨਾਮੈਂਟ ਵਿੱਚ ਅੰਡਰ- 17 ਲੜਕੀਆਂ ਦੀ ਸ਼੍ਰੇਣੀ ਵਿੱਚ ਸੋਨੇ ਦਾ ਤਗ਼ਮਾ ਜਿੱਤਿਆ ਹੈ। ਇਹ ਮੁਕਾਬਲਾ ਰਾਇਜ਼ਾਦਾ ਹੰਸਰਾਜ ਬੈਡਮਿੰਟਨ ਸਟੇਡੀਅਮ, ਜਲੰਧਰ ਵਿੱਚ ਹੋਇਆ। ਗੁਰਸਿਮਰਤ ਕੌਰ ਨੇ ਹਰ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਆਪਣੇ ਵਿਰੋਧੀਆਂ ਨੂੰ ਹਰਾ ਕੇ ਸੋਨੇ ਦਾ ਤਗ਼ਮਾ ਆਪਣੇ ਨਾਂ ਕੀਤਾ। ਇਸ ਦੇ ਨਾਲ ਹੀ ਗੁਰਸਿਮਰਤ ਕੌਰ ਅਤੇ ਗੁਰਲੀਨ ਕੌਰ ਨੇ ਅੰਡਰ 17 ਲੜਕੀਆਂ ਦੀ ਡਬਲਜ਼ ਸ਼੍ਰੇਣੀ ਵਿੱਚ ਕਾਂਸੀ ਦਾ ਤਗ਼ਮਾ ਜਿੱਤ ਕੇ ਅਕੈਡਮੀ ਦੇ ਮਾਣ ਵਿੱਚ ਹੋਰ ਵਾਧਾ ਕੀਤਾ ਹੈ। ਇਸ ਮੌਕੇ ਰਿਆਤ ਬੈਡਮਿੰਟਨ ਅਕੈਡਮੀ ਦੇ ਕੋਚ ਗੁਰਮੁਖ ਸਿੰਘ ਅਤੇ ਅਜੈਪਾਲ ਸਿੰਘ ਰਿਆਤ ਆਪਣੇ ਖਿਡਾਰੀਆਂ ਦੀ ਇਸ ਸਫ਼ਲਤਾ ’ਤੇ ਬਹੁਤ ਮਾਣ ਮਹਿਸੂਸ ਕੀਤਾ। ਉਨ੍ਹਾਂ ਗੁਰਸਿਮਰਤ ਕੌਰ ਅਤੇ ਗੁਰਲੀਨ ਕੌਰ ਨੂੰ ਮੁਬਾਰਕਾਂ ਦਿੱਤੀਆਂ। ਇਸ ਮੌਕੇ ਉਪਕਾਰ ਸਿੰਘ ਗਰੇਵਾਲ, ਰਛਪਾਲ ਸਿੰਘ ਕੰਗ, ਰੁਪਿੰਦਰ ਸਿੰਘ ਗਿੱਲ, ਸੰਦੀਪ ਸ਼ਰਮਾ ਨੇ ਵੀ ਖਿਡਾਰੀਆਂ ਨੂੰ ਮੁਬਾਰਕਬਾਦ ਦਿੱਤੀ।

Advertisement

Advertisement