ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਸ਼ਰਨ ਭਾਅ ਜੀ ਯਾਦਗਾਰੀ ਸਮਾਗਮ 27 ਨੂੰ

10:37 AM Sep 16, 2024 IST

ਖੇਤਰੀ ਪ੍ਰਤੀਨਿਧ
ਬਰਨਾਲਾ, 15 ਸਤੰਬਰ
ਇਨਕਲਾਬੀ ਰੰਗ ਮੰਚ ਦੇ ਪਿਤਾਮਾ ਸ਼੍ਰੋਮਣੀ ਨਾਟਕਕਾਰ ਗੁਰਸ਼ਰਨ ਭਾਅ ਜੀ ਦੇ ਵਿਛੋੜੇ ਵਾਲੇ ਦਿਨ 27 ਸਤੰਬਰ ਨੂੰ ਮਨਾਇਆ ਜਾਂਦਾ ਸੂਬਾ ਪੱਧਰੀ ਇਨਕਲਾਬੀ ਰੰਗ ਮੰਚ ਦਿਹਾੜਾ ਇਸ ਵਾਰ ਸ਼ਕਤੀ ਕਲਾ ਮੰਦਰ ਬਰਨਾਲਾ ਵਿੱਚ ਮਨਾਉਣ ਹਿਤ ਅੱਜ ਸਥਾਨਕ ਤਰਕਸ਼ੀਲ ਭਵਨ ਵਿੱਚ ਪੰਜਾਬ ਲੋਕ ਸਭਿਆਚਾਰਕ ਮੰਚ (ਪਲਸ ਮੰਚ ) ਵੱਲੋਂ ਸਹਿਯੋਗੀ ਸੰਸਥਾਵਾਂ ਦੀ ਮੀਟਿੰਗ ਬੁਲਾਈ ਗਈ। ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ ਨੇ ਦੱਸਿਆ ਕਿ 27 ਸਤੰਬਰ ਨੂੰ ਹੋ ਰਹੇ ਇਸ ਸੂਬਾਈ ਸਮਾਗਮ ਵਿੱਚ ਡਾ. ਨਵਸ਼ਰਨ ‘ਰੰਗ ਮੰਚ ਦਾ ਸਫ਼ਰ ਅਤੇ ਚੁਣੌਤੀਆਂ’ ਵਿਸ਼ੇ ਉਪਰ ਵਿਚਾਰ ਸਾਂਝੇ ਕਰਨਗੇ। ਅੱਜ ਦੀ ਮੀਟਿੰਗ ’ਚ ਪਲਸ ਮੰਚ ਵੱਲੋਂ ਗੁਰਸ਼ਰਨ ਭਾਅ ਜੀ ਦੇ ਜਨਮ ਦਿਹਾੜੇ 16 ਸਤੰਬਰ ਤੋਂ ਅੰਤਿਮ ਵਿਦਾਇਗੀ ਦਿਹਾੜੇ 27 ਸਤੰਬਰ ਤੱਕ ਚੱਲਣ ਵਾਲੀ ਸਾਹਿਤਕ ਸਭਿਆਚਾਰਕ ਸਮਾਗਮਾਂ ਦੀ ਲੜੀ ਦਾ ਆਗਾਜ਼ ਕੀਤਾ ਵੀ ਗਿਆ।­

Advertisement

Advertisement