ਗੁਰਸੇਵਕ ਸਿੰਘ ਫੌਜੀ ਰਾਮਗੜ੍ਹ ਸੰਧੂਆਂ ਸੁਸਾਇਟੀ ਦੇ ਪ੍ਰਧਾਨ ਬਣੇ
ਪੱਤਰ ਪ੍ਰੇਰਕ
ਲਹਿਰਾਗਾਗਾ, 29 ਜੁਲਾਈ
ਪਿੰਡ ਰਾਮਗੜ੍ਹ ਸੰਧੂਆਂ ਦੀ ਕੋਆਪਰੇਟਿਵ ਸੁਸਾਇਟੀ ਦੀ ਚੋਣ ਵਿੱਚ ਸਾਰੇ ਮੈਂਬਰਾਂ ਨੇ ਸਰਬਸੰਮਤੀ ਨਾਲ ਗੁਰਸੇਵਕ ਸਿੰਘ ਘੋੜੇਨਬ ਨੂੰ ਪ੍ਰਧਾਨ ਅਤੇ ਤੇਜਾ ਸਿੰਘ ਅੜਕਵਾਸ ਨੂੰ ਮੀਤ ਪ੍ਰਧਾਨ ਚੁਣ ਲਿਆ। ਇਸ ਮੌਕੇ ਮੌਜੂਦਾ ਮੈਂਬਰ ਸੁਰਜੀਤ ਸਿੰਘ ਘੋੜੇਨਬ, ਹਰਜਿੰਦਰ ਸਿੰਘ ਰਾਮਗੜ੍ਹ ਸੰਧੂਆਂ, ਮਲਕੀਤ ਸਿੰਘ ਘੋੜਨਬ ਤੇ ਸੁਖਵਿੰਦਰ ਕੌਰ ਘੋੜੇਨਬ ਹਾਜ਼ਰ ਸਨ। ਜਾਣਕਾਰੀ ਅਨੁਸਾਰ ਚੋਣ ਬੇਸ਼ਕ ਸਰਬਸੰਮਤੀ ਨਾਲ ਨੇਪਰੇ ਚੜ੍ਹ ਗਈ ਪਰ ਮੈਂਬਰਾਂ ਨੂੰ ਚੋਣ ਕਰਾਉਣ ਵਾਲੇ ਸੈਕਟਰੀ ਜਗਮੇਲ ਸਿੰਘ ਦੀ ਗੈਰ ਹਾਜ਼ਰੀ ਰੜਕਦੀ ਰਹੀ। ਜਦੋਂ ਕਿ ਇਸ ਸਮੇਂ ਸੁਸਾਇਟੀ ਦੇ ਬਹੁਤ ਸਾਰੇ ਹਿੱਸੇਦਾਰਾਂ ਵਿੱਚੋਂ ਜੋਰਾ ਸਿੰਘ ਅੜਕਵਾਸ, ਲਖਵਿੰਦਰ ਸਿੰਘ ਰਾਮਗੜ੍ਹ ਸੰਧੂਆਂ, ਗੁਰਵਿੰਦਰ ਸਿੰਘ ਰਾਮਗੜ੍ਹ, ਲਾਲ ਸਿੰਘ ਘੋੜੇਨਬ, ਹਰਬੰਸ ਸਿੰਘ ਜਥੇਦਾਰ, ਰਾਮ ਸਿੰਘ ਨੰਬਰਦਾਰ ਤੋਂ ਇਲਾਵਾ ਬਹੁਤ ਸਾਰੇ ਮੈਂਬਰ ਵੀ ਹਾਜ਼ਰ ਸਨ। ਇਸ ਮੌਕੇ ਸਾਰੇ ਮੈਂਬਰਾਂ ਸਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਪਿਆਰ ਸਿੰਘ ਨੇ ਜਦੋਂ ਏਆਰ ਤੋਂ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਸੈਕਟਰੀ ਜਗਮੇਲ ਸਿੰਘ ਮੈਡੀਕਲ ਛੁੱਟੀ ’ਤੇ ਹਨ। ਜਦੋਂ ਕਿ ਹੋਰ ਹਾਜ਼ਰ ਮੈਂਬਰਾਂ ਦਾ ਕਹਿਣਾ ਸੀ ਕਿ ਸੁਸਾਇਟੀ ਦਾ ਸੈਕਟਰੀ ਜਾਣ ਬੁਝ ਕੇ ਛੁੱਟੀ ’ਤੇ ਹੈ। ਦੂਜੇ ਪਾਸੇ ਅਸਿਸਟੈਂਟ ਰਜਿਸਟਰਾਰ ਲਹਿਰਾਗਾਗਾ ਕਰਨਪ੍ਰਤਾਪ ਸਿੰਘ ਨੇ ਅਗਲੇ ਹਫਤੇ ਚੋਣ ਕਰਵਾ ਦੇਵਾਂਗੇ।