ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਪ੍ਰੀਤ ਹੈੱਡ ਬੁਆਏ ਤੇ ਜਸ਼ਨਦੀਪ ਹੈੱਡ ਗਰਲ ਬਣੀ

08:20 AM Jul 20, 2024 IST
ਡਾ. ਬੀਐੱਸ ਸੰਧੂ ਸਕੂਲ ’ਚ ਅਹੁਦਿਆਂ ਲਈ ਚੁਣੇ ਗਏ ਵਿਦਿਆਰਥੀ। -ਫੋਟੋ: ਨੌਗਾਵਾਂ

ਦੇਵੀਗੜ੍ਹ

Advertisement

ਡਾ. ਬੀਐੱਸ ਸੰਧੂ ਮੈਮੋਰੀਅਲ ਪਬਲਿਕ ਸਕੂਲ ਘੜਾਮ ਰੋਡ, ਜੁਲਾਹਖੇੜੀ ’ਚ ਹੈੱਡ ਗਰਲ, ਹੈੱਡ ਬੁਆਏ, ਹਾਊਸ ਵਾਈਜ਼ ਕਪਤਾਨ, ਵਾਈਸ ਕਪਤਾਨ ਅਤੇ ਕੌਂਸਲ ਮੈਂਬਰਾਂ ਦੀ ਚੋਣ ਲਈ ਵੋਟਿੰਗ ਕਰਵਾਈ ਗਈ ਸੀ। ਇਨ੍ਹਾਂ ’ਚੋਂ ਗੁਰਪ੍ਰੀਤ ਸਿੰਘ ਨੂੰ ਸਕੂਲ ਹੈੱਡ ਬੁਆਏ ਅਤੇ ਜਸ਼ਨਦੀਪ ਕੌਰ ਨੂੰ ਸਕੂਲ ਹੈੱਡ ਗਰਲ ਚੁਣਿਆ ਗਿਆ। ਇਸੇ ਤਰ੍ਹਾਂ ਲੜਕਿਆਂ ’ਚੋਂ ਜਗਜੀਤ ਸਿੰਘ, ਪ੍ਰਭਜੋਤ ਸਿੰਘ ਅਰਮਾਨਪ੍ਰੀਤ ਸਿੰਘ ਅਤੇ ਵਿਸ਼ਵਜੀਤ ਸਿੰਘ ਨੂੰ ਹਾਊਸ ਕਪਤਾਨ ਚੁਣਿਆ ਗਿਆ ਅਤੇ ਲੜਕੀਆਂ ’ਚੋਂ ਅੰਜਲੀ, ਸਿਮਰਨ ਕੌਰ, ਸ਼ਿੰਦਰ ਕੌਰ ਅਤੇ ਕਮਲਪ੍ਰੀਤ ਕੌਰ ਨੂੰ ਹਾਊਸ ਕਪਤਾਨ ਚੁਣਿਆ ਗਿਆ। ਇਸੇ ਤਰ੍ਹਾਂ ਰਿਤੇਸ਼ ਮੈਠਾਣੀ ਅਤੇ ਗੈਰੀ ਨੂੰ ਸਪੋਰਟਸ ਕਪਤਾਨ ਚੁਣਿਆ ਗਿਆ। ਇਨ੍ਹਾਂ ਵਿਦਿਆਰਥੀਆਂ ਦਾ ਸਕੂਲ ਕੈਂਪਸ ਵਿੱਚ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੀ ਸ਼ੁਰੂਆਤ ਸਕੂਲ ਪ੍ਰਿੰਸੀਪਲ ਰਾਜਿੰਦਰ ਕੌਰ ਸੰਧੂ, ਵਾਈਸ ਪ੍ਰਿੰਸੀਪਲ ਨੀਲਮਾ ਦੀਕਸ਼ਿਤ ਅਤੇ ਹੋਰ ਸਟਾਫ ਮੈਂਬਰਾਂ ਨੇ ਸਰਸਵਤੀ ਮਾਤਾ ਨੂੰ ਯਾਦ ਕਰਦਿਆਂ ਸ਼ਮਾਂ ਰੌਸ਼ਨ ਕਰ ਕੇ ਕੀਤੀ। ਸੈਰੇਮਨੀ ਦੇ ਅਖੀਰ ਵਿੱਚ ਸਾਰੇ ਕੌਂਸਲ ਮੈਂਬਰਾਂ ਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਨਿਭਾਉਣ ਦੀ ਸਹੁੰ ਚੁੱਕੀ। -ਪੱਤਰ ਪ੍ਰੇਰਕ

Advertisement
Advertisement
Advertisement