ਗੁਰਨੇਕ ਸਿੰਘ ਸਰਬਸੰਮਤੀ ਨਾਲ ਪ੍ਰਧਾਨ ਬਣੇ
08:54 AM Jan 11, 2025 IST
ਕਾਦੀਆਂ:
Advertisement
ਇਥੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਰਕਲ ਹਰਚੋਵਾਲ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਡਾਕਟਰ ਪਿਆਰਾ ਸਿੰਘ ਹੰਭੋਵਾਲ ਅਤੇ ਜ਼ਿਲ੍ਹਾ ਜਨਰਲ ਸਕੱਤਰ ਡਾਕਟਰ ਭੁਪਿੰਦਰ ਸਿੰਘ ਗਿੱਲ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਸਰਬਸੰਮਤੀ ਨਾਲ ਤਿੰਨ ਸਾਲਾਂ ਲਈ ਨਵੀਂ ਕਮੇਟੀ ਦੀ ਚੋਣ ਕੀਤੀ ਗਈ। ਇਸ ਦੌਰਾਨ ਡਾਕਟਰ ਗੁਰਨੇਕ ਸਿੰਘ 18ਵੀਂ ਵਾਰ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਸਰਕਲ ਹਰਚੋਵਾਲ ਦੇ ਪ੍ਰਧਾਨ ਚੁਣੇ ਗਏ, ਜਦਕਿ ਜਨਰਲ ਸਕੱਤਰ ਡਾਕਟਰ ਸਤਨਾਮ ਸਿੰਘ ਕੰਡੀਲਾ, ਕੈਸ਼ੀਅਰ ਡਾਕਟਰ ਰਸ਼ਪਾਲ ਸਿੰਘ ਵਰਿਆਂ, ਸਹਾਇਕ ਕੈਸ਼ੀਅਰ ਡਾਕਟਰ ਭੁਪਿੰਦਰ ਸਿੰਘ ਬਸਰਾਵਾਂ, ਸੀਨੀਅਰ ਮੀਤ ਪ੍ਰਧਾਨ ਡਾਕਟਰ ਦਿਲਬਾਗ ਸਿੰਘ ਪੰਨੂ, ਮੀਤ ਪ੍ਰਧਾਨ ਡਾਕਟਰ ਗੁਰਮੇਜ ਸਿੰਘ ਤਲਵਾੜਾ, ਡਾਕਟਰ ਬਲਬੀਰ ਸਿੰਘ ਭਿੰਡਰ ਘੁਮਾਣ, ਮੁੱਖ ਸਲਾਹਕਾਰ ਡਾਕਟਰ ਬਲਦੇਵ ਸਿੰਘ ਮਠੋਲਾ, ਮੁੱਖ ਬੁਲਾਰਾ ਡਾਕਟਰ ਸੰਤੋਖ ਸਿੰਘ ਲੀਲ ਕਲਾਂ, ਪ੍ਰੈਸ਼ ਸਕੱਤਰ ਡਾਕਟਰ ਸਰਬਜੀਤ ਸਿੰਘ ਭਿੰਡਰ, ਸਹਾਇਕ ਸਲਾਹਕਾਰ ਡਾਕਟਰ ਸਤਨਾਮ ਸਿੰਘ ਮੁੱਲਾਂਵਾਲ ਚੁਣੇ ਗਏ। -ਨਿੱਜੀ ਪੱਤਰ ਪ੍ਰੇਰਕ
Advertisement
Advertisement