ਗੁਰਮੁੱਖ ਸਿੰਘ ਪ੍ਰਧਾਨ ਤੇ ਮਨਜੀਤ ਸਿੰਘ ਸਕੱਤਰ ਚੁਣੇ
ਪੱਤਰ ਪ੍ਰੇਰਕ
ਦਸੂਹਾ, 10 ਸਤੰਬਰ
ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੀ ਜ਼ਿਲ੍ਹਾ ਹੁਸ਼ਿਆਰਪੁਰ ਦੀ ਇਕਾਈ ਦੀ ਚੋਣ ਹੋਈ। ਲਖਵਿੰਦਰ ਸਿੰਘ ਕੈਂਰੇ ਦੀ ਅਗਵਾਈ ਹੇਠ ਗਠਿਤ ਪੰਜ ਮੈਂਬਰੀ ਕਮੇਟੀ ਵੱਲੋਂ ਸੂਬਾਈ ਅਬਜ਼ਰਵਰ ਪਰਮਜੀਤ ਸਿੰਘ ਬੁੱਢੀ ਪਿੰਡ ਦੀ ਨਿਗਰਾਨੀ ਹੇਠ ਕਰਵਾਈ ਚੋਣ ਮੌਕੇ ਜ਼ਿਲ੍ਹੇ ਦੇ ਸਮੂਹ ਬਲਾਕਾਂ ਦੇ ਡੈਲੀਗੇਟਾਂ ਨੇ ਭਾਗ ਲਿਆ। ਇਨ੍ਹਾਂ ਵੱਲੋਂ ਸਰਬਸੰਮਤੀ ਨਾਲ ਗੁਰਮੁੱਖ ਸਿੰਘ ਬਾਜਵਾ ਨੂੰ ਪ੍ਰਧਾਨ ਤੇ ਮਨਜੀਤ ਸਿੰਘ ਕਠਾਣਾ ਨੂੰ ਜਨਰਲ ਸਕੱਤਰ ਚੁਣਿਆ ਗਿਆ। ਹੋਰਾਂ ਨਿਯੁਕਤੀਆਂ ਵਿੱਚ ਲਖਵਿੰਦਰ ਸਿੰਘ ਕੈਂਰੇ ਨੂੰ ਸਰਪ੍ਰਸਤ, ਹਰਜਿੰਦਰ ਸਿੰਘ ਚੌਹਾਨ ਨੂੰ ਉਪ ਪ੍ਰਧਾਨ, ਮਨਜਿੰਦਰ ਸਿੰਘ ਸਿੰਮੀ, ਮਨਜੀਤ ਸਿੰਘ ਬੋਬੀ, ਸੁਰਿੰਦਰ ਸਿੰਘ ਧਨੋਆ ਤੇ ਗੁਰਦੇਵ ਸਿੰਘ ਢਿੱਲੋਂ ਨੂੰ ਸੀਨੀਅਰ ਮੀਤ ਪ੍ਰਧਾਨ, ਕਮਲਜੀਤ ਸਿੰਘ ਡਡਿਆਣਾ, ਗੁਰਮੁੱਖ ਸਿੰਘ ਲੱਡੂ, ਸਰਬਜੀਤ ਸਿੰਘ ਚੋਹਕਾ ਤੇ ਦਿਲਾਵਰ ਸਿੰਘ ਨੂੰ ਮੀਤ ਪ੍ਰਧਾਨ, ਬਲਜੀਤ ਸਿੰਘ ਤੱਲਾ ਨੂੰ ਮੀਤ ਸਕੱਤਰ, ਮੇਜਰ ਸਿੰਘ ਮਸੀਤੀ ਨੂੰ ਖਜ਼ਾਨਚੀ, ਰੁਪਿੰਦਰ ਸਿੰਘ ਨਾਗਰਾ ਨੂੰ ਸਹਾਇਕ ਖਜ਼ਾਨਚੀ, ਗੁਰਦੀਪ ਸਿੰਘ ਖੁਣਖੁਣ ਨੂੰ ਮੁੱਖ ਸਪੋਕਸਮੈਨ, ਜਗਜੀਤ ਸਿੰਘ ਨੂੰ ਪ੍ਰੈਸ ਸਕੱਤਰ, ਭੁਪਿੰਦਰ ਸਿੰਘ ਰਾਜਾ ਨੂੰ ਸਹਾਇਕ ਪ੍ਰੈਸ ਸਕੱਤਰ ਆਦਿ ਚੁਣਿਆ ਗਿਆ।