ਗੁਰਮੁੱਖ ਸਿੰਘ ਨਾਥਪੁਰ ਦੇ ਸਰਪੰਚ ਬਣੇ
09:54 AM Oct 15, 2024 IST
Advertisement
ਕਾਦੀਆਂ: ਪਿੰਡ ਨਾਥਪੁਰ ਵਿੱਚ ਸਰਬਸੰਮਤੀ ਨਾਲ ਗੁਰਮੁੱਖ ਸਿੰਘ ਸਰਪੰਚ ਅਤੇ ਵਿਜੇ ਕੁਮਾਰ, ਨੇਹਾ ਤੇ ਭੁਪਿੰਦਰ ਸਿੰਘ ਯੋਗਾ ਨੂੰ ਪੰਚ ਚੁਣਿਆ ਗਿਆ। ਇਸ ਮੌਕੇ ਪੁੱਜੇ ਪਤਵੰਤਿਆਂ ਵਿੱਚ ਪ੍ਰੋਫੈਸਰ ਧਿਆਨ ਸਿੰਘ ਸੰਧੂ, ਮਲਕੀਤ ਸਿੰਘ ਸੰਧੂ, ਬਲਕਾਰ ਸਿੰਘ, ਦਵਿੰਦਰਜੀਤ ਸਿੰਘ ਘੁੰਮਣ, ਅਮਰਜੀਤ ਸਿੰਘ ਪਨਾਮਾ, ਅਜੈਬ ਸਿੰਘ, ਸਾਵਨ ਸਿੰਘ ਘੁੰਮਣ, ਸੁੱਚਾ ਸਿੰਘ ਘੁੰਮਣ, ਲਖਵਿੰਦਰ ਸਿੰਘ ਘੁੰਮਣ, ਸਾਬਕਾ ਸਰਪੰਚ ਲਖਬੀਰ ਸਿੰਘ ਸੋਨਾ ਵੱਲੋਂ ਚੁਣੇ ਗਏ ਆਗੂਆਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ। ਸਰਪੰਚ ਗੁਰਮੁੱਖ ਸਿੰਘ ਅਤੇ ਨਵੀਂ ਚੁਣੀ ਗਈ ਪੰਚਾਇਤ ਨੇ ਪਿੰਡ ਦੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਪਿੰਡ ਦਾ ਵਿਕਾਸ ਪਹਿਲ ਦੇ ਆਧਾਰ ’ਤੇ ਕਰਨਗੇ। -ਪੱਤਰ ਪ੍ਰੇਰਕ
Advertisement
Advertisement
Advertisement