For the best experience, open
https://m.punjabitribuneonline.com
on your mobile browser.
Advertisement

Gurmeet Ram Rahim Parole: ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ , ਪਹਿਲੀ ਵਾਰ ਡੇਰਾ ਸਿਰਸਾ ਜਾਣ ਕੀ ਇਜਾਜ਼ਤ

09:18 AM Jan 28, 2025 IST
gurmeet ram rahim parole  ਗੁਰਮੀਤ ਰਾਮ ਰਹੀਮ ਨੂੰ ਮੁੜ ਤੋਂ ਪੈਰੋਲ ਮਿਲੀ   ਪਹਿਲੀ ਵਾਰ ਡੇਰਾ ਸਿਰਸਾ ਜਾਣ ਕੀ ਇਜਾਜ਼ਤ
ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ। -ਫਾਈਲ ਫੋਟੋ
Advertisement

ਟ੍ਰਿਬਿਊਨ ਨਿਉਜ਼ ਸਰਵਿਸ

Advertisement

ਰੋਹਤਕ, 28 ਜਨਵਰੀ

Advertisement

Gurmeet Ram Rahim Parole: ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਨੂੰ ਇੱਕ ਵਾਰ ਫਿਰ ਪੈਰੋਲ ਮਿਲ ਗਈ ਹੈ। ਜਾਣਕਾਰੀ ਅਨੁਸਾਰ ਸਖ਼ਤ ਸੁਰੱਖਿਆ ਦੇ ਵਿਚਕਾਰ ਉਹ ਸੋਮਵਾਰ ਸਵੇਰੇ ਸੁਨਾਰੀਆ ਜੇਲ੍ਹ ਤੋਂ ਬਾਹਰ ਨਿਕਲਿਆ।

ਇਸ ਵਾਰ ਰਾਮ ਰਹੀਮ ਬਾਗਪਤ ਆਸ਼ਰਮ ਨਾ ਜਾ ਕੇ ਸਿਰਸਾ ਸਥਿਤ ਡੇਰੇ ਵਿਖੇ ਜਾ ਰਿਹਾ ਹੈ। ਇਹ ਪਹਿਲੀ ਵਾਰ ਹੈ ਕਿ 2017 ਵਿੱਚ ਸਜਾ ਸੁਣਾਉਣ ਦੇ ਬਾਅਦ ਉਸ ਨੂੰ ਸਿਰਸਾ ਡੇਰੇ ਵਿੱਚ ਜਾਣ ਦੀ ਇਜਾਜ਼ਤ ਮਿਲੀ ਹੈ।

ਜ਼ਿਕਰਯੋਗ ਹੈ ਕਿ ਗੁਰਮੀਤ ਰਾਮ ਰਹੀਮ ਨੂੰ 2017 ਵਿੱਚ ਜੇਲ੍ਹ ਭੇਜਿਆ ਗਿਆ ਸੀ। ਉਸ ਤੋਂ ਬਾਅਦ ਉਹ ਕਈ ਵਾਰ ਪੈਰੋਲ ਅਤੇ ਫਰਲੋ ’ਤੇ ਜੇਲ੍ਹ ਤੋਂ ਬਾਹਰ ਆ ਚੁੱਕਾ ਹੈ। ਪੈਰੋਲ ਦੇ ਦੌਰਾਨ ਉਸਨੇ ਵੱਖ-ਵੱਖ ਧਾਰਮਿਕ ਅਤੇ ਸਮਾਜਿਕ ਸਮਾਗਮਾਂ ਦਾ ਆਯੋਜਨ ਕੀਤਾ, ਜਿਨ੍ਹਾਂ ਵਿੱਚ ਉਸ ਦੇ ਸ਼ਰਧਾਲੂਆਂ ਦੀ ਵੱਡੀ ਸੰਖਿਆ ਨੇ ਹਿੱਸਾ ਲਿਆ।

ਇਸ ਵਾਰ ਦੀ ਪੈਰੋਲ ਨੂੰ ਲੈ ਕੇ ਸੁਰੱਖਿਆ ਦੇ ਖਾਸ ਇੰਤਜ਼ਾਮ ਕੀਤੇ ਗਏ ਹਨ। ਰਾਮ ਰਹੀਮ ਦੇ ਸਿਰਸਾ ਡੇਰਾ ਪਹੁੰਚਣ ’ਤੇ ਵੱਡੇ ਇਕੱਠ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਰਾਮ ਰਹੀਮ ਨੂੰ ਕਦੋਂ-ਕਦੋਂ ਪੈਰੋਲ ਅਤੇ ਫਰਲੋ ਮਿਲੀ:

ਅਕਤੂਬਰ 2020: ਮਾਂ ਦੀ ਸਿਹਤ ਖਰਾਬ ਹੋਣ 'ਤੇ 21 ਦਿਨ ਦੀ ਪੈਰੋਲ।
ਮਈ 2021: ਮਾਂ ਨਾਲ ਮਿਲਣ ਲਈ ਦੂਜੀ ਵਾਰ ਪੈਰੋਲ।
ਫਰਵਰੀ 2022: ਪਰਿਵਾਰ ਨਾਲ ਮਿਲਣ ਲਈ 21 ਦਿਨ ਦੀ ਫਰਲੋ।
ਜੂਨ 2022: 30 ਦਿਨ ਦੀ ਪੈਰੋਲ 'ਤੇ ਧਾਰਮਿਕ ਅਤੇ ਸਮਾਜਿਕ ਕਾਰਜਕ੍ਰਮ ਆਯੋਜਿਤ ਕੀਤੇ।
ਅਕਤੂਬਰ 2022: ਦਿਵਾਲੀ 'ਤੇ 40 ਦਿਨ ਦੀ ਪੈਰੋਲ।
ਜਨਵਰੀ 2023: 40 ਦਿਨ ਦੀ ਪੈਰੋਲ 'ਤੇ ਆਨਲਾਈਨ ਸਤਸੰਗ।
ਜੁਲਾਈ 2023: 30 ਦਿਨ ਦੀ ਪੈਰੋਲ।
ਨਵੰਬਰ 2023: 21 ਦਿਨ ਦੀ ਫਰਲੋ, ਬਾਗਪਤ ਆਸ਼ਰਮ ਵਿੱਚ ਪ੍ਰਵਾਸ।
ਜਨਵਰੀ 2024: 50 ਦਿਨ ਦੀ ਫਰਲੋ।
ਅਗਸਤ 2024: 21 ਦਿਨ ਦੀ ਫਰਲੋ, ਕਈ ਕਾਰਜਕ੍ਰਮਾਂ ਵਿੱਚ ਭਾਗ ਲਿਆ।
ਅਕਤੂਬਰ 2024: ਹਰਿਆਣਾ ਵਿਧਾਨ ਸਭਾ ਚੁਣਾਵਾਂ ਤੋਂ ਪਹਿਲਾਂ ਪੈਰੋਲ।

Advertisement
Tags :
Author Image

Puneet Sharma

View all posts

Advertisement