For the best experience, open
https://m.punjabitribuneonline.com
on your mobile browser.
Advertisement

ਗੁਰਮੀਤ ਕੌਰ ਬਣੀ ਸੈਦਾਂ ਵਾਲਾ ਦੀ ਸਰਪੰਚ

08:44 AM Oct 21, 2024 IST
ਗੁਰਮੀਤ ਕੌਰ ਬਣੀ ਸੈਦਾਂ ਵਾਲਾ ਦੀ ਸਰਪੰਚ
ਪਿੰਡ ਸੈਦਾਂ ਵਾਲਾ ਦੀ ਪੰਚਾਇਤ ਨੂੰ ਵਧਾਈ ਦਿੰਦੇ ਹੋਏ ਵਿਧਾਇਕ ਰਜਨੀਸ਼ ਦਹੀਆ।
Advertisement

ਮਮਦੋਟ: ਪਿੰਡ ਸੈਦਾਂ ਵਾਲਾ ਤੋਂ ਸਰਪੰਚੀ ਦੀ ਸੀਟ ਔਰਤ ਰਾਖਵੀਂ ਹੋਣ ਕਰ ਕੇ ਗੁਰਮੀਤ ਕੌਰ ਸਰਪੰਚ ਚੁਣੀ ਗਈ। ਉਨ੍ਹਾਂ ਦੀ ਚੋਣ ਵਿੱਚ ਹਰਜਿੰਦਰ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੇ ਵਿਸ਼ੇਸ਼ ਭੂਮਿਕਾ ਨਿਭਾਈ। ਇਸ ਦੌਰਾਨ ਪਰਮਜੀਤ ਕੌਰ ਪੰਚ, ਹਰਪ੍ਰੀਤ ਸਿੰਘ ਪੰਚ ਅਤੇ ਪਰਮਜੀਤ ਸਿੰਘ ਪੰਚ ਚੁਣੇ ਗਏ। ਇਸ ਮੌਕੇ ਹਰਜਿੰਦਰ ਸਿੰਘ ਸਾਹਬ, ਜੋਗਿੰਦਰ ਸਿੰਘ, ਪ੍ਰੀਤਮ ਸਿੰਘ, ਲਖਬੀਰ ਸਿੰਘ, ਸਰਬਜੀਤ, ਵਜ਼ੀਰ ਸਿੰਘ ਕਰਨੈਲ ਸਿੰਘ, ਹਰਪ੍ਰੀਤ ਸਿੰਘ, ਕੁੰਦਨ ਸਿੰਘ, ਸਿਮਰਨਜੀਤ ਕੌਰ, ਲੀਲਾਵੰਤੀ, ਲਾਲ ਸਿੰਘ, ਰਾਜਨ, ਅੰਮ੍ਰਿਤ ਸਿੰਘ ਹਾਜ਼ਰ ਸਨ| ਹਲਕਾ ਵਿਧਾਇਕ ਰਜਨੀਸ਼ ਦਹੀਆ ਨੇ ਨਵੀਂ ਬਣੀ ਪੰਚਾਇਤ ਨੂੰ ਵਧਾਈ ਦਿੰਦਿਆਂ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਪਿੰਡ ਦਾ ਵਿਕਾਸ ਕਰਨ ਦੀ ਪ੍ਰੇਰਨਾ ਦਿੱਤੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement