ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਗੁਰਮੀਤ ਆਰਿਫ਼ ਦੀ ਕਿਤਾਬ ‘ਰੰਗ ਤਲਿਸਮ’ ਰਿਲੀਜ਼

07:13 AM Sep 04, 2024 IST
ਗੁਰਮੀਤ ਆਰਿਫ਼ ਦੀ ਕਿਤਾਬ ਲੋਕ ਅਰਪਣ ਕਰਦੇ ਹੋਏ ਸਾਹਿਤਕਾਰ।-ਫੋਟੋ: ਓਬਰਾਏ

ਪੱਤਰ ਪ੍ਰੇਰਕ
ਦੋਰਾਹਾ, 3 ਸਤੰਬਰ
ਇੱਥੇ ਪੰਜਾਬੀ ਲਿਖਾਰੀ ਸਭਾ ਰਾਮਪੁਰ ਦੀ ਮਾਸਿਕ ਇਕੱਤਰਤਾ ਅਨਿਲ ਫਤਹਿਗੜ੍ਹ ਜੱਟਾਂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਸਭ ਤੋਂ ਪਹਿਲਾਂ ਗੀਤਕਾਰ ਚਤਰ ਸਿੰਘ, ਕਹਾਣੀਕਾਰ ਬਲਵੀਰ ਮੋਮੀ ਅਤੇ ਸਾਹਿਤਕਾਰ ਈਸ਼ਵਰ ਸਿੰਘ ਦੀ ਮੌਤ ’ਤੇ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਸਭਾ ਵੱਲੋਂ ਕਹਾਣੀਕਾਰ ਗੁਰਮੀਤ ਆਰਿਫ਼ ਦਾ ਕਹਾਣੀ ਸੰਗ੍ਰਹਿ ‘ਰੰਗ ਤਲਿਸਮ’ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਸੁਰਿੰਦਰ ਰਾਮਪੁਰੀ ਤੇ ਦੀਪ ਦਿਲਬਰ ਨੇ ਵੀ ਕਿਤਾਬ ਸਬੰਧੀ ਚਰਚਾ ਕੀਤੀ। ਰਚਨਾਵਾਂ ਦੇ ਦੌਰ ਵਿੱਚ ਗੁਰਦਿਆਲ ਦਲਾਲ ਨੇ ਕਹਾਣੀ ‘ਆਤਮਾ ਦੀ ਮੁਕਤੀ ਵਾਸਤੇ’, ਸਿਮਰਨ ਅਹਲਾਵਤ ਨੇ ਕਵਿਤਾ ‘ਅਧੂਰੇ ਖੁਆਬ’, ਅਮਰਿੰਦਰ ਸੋਹਲ ਨੇ ਬਲਵੰਤ ਮਾਂਗਟ ਦਾ ਰੇਖਾ ਚਿੱਤਰ, ਤੇਲੂ ਰਾਮ ਕੁਹਾੜਾ ਨੇ ਕਹਾਣੀ ‘ਕਾਗਜ਼ ’ਤੇ ਛਪੀ ਐਨਕ’, ਜ਼ੋਰਾਵਰ ਪੰਛੀ ਨੇ ਗਜ਼ਲ ‘ਪਲ ਖੁਸ਼ੀ ਦਾ ਕਰੀਬ ਆਇਆ ਹੈ’, ਇੰਦਰਜੀਤ ਲੋਟੇ ਨੇ ਕਵਿਤਾ ‘ਯਾਦ ਤੇਰੀ ਦੀ ਅਲਖ ਦਾ ਦੀਵਾ’, ਦੀਪ ਦਿਲਵਰ ਨੇ ਗੀਤ ‘ਮਿੱਤਰਾਂ ਤੋਂ ਮੰਗੀਏ’ ਰਚਨਾਵਾਂ ਸੁਣਾਈਆਂ। ਇਸ ਦੌਰਾਨ ਰਚਨਾਵਾਂ ’ਤੇ ਬਹਿਸ ਵਿੱਚ ਦਰਸ਼ਨ ਸਿੰਘ, ਜਸਵੀਰ ਝੱਜ, ਡਾ. ਟਹਿਲ ਸਿੰਘ, ਸ਼ਾਮ ਸਿੰਘ, ਰਵਿੰਦਰ ਰੁਪਾਲ, ਪ੍ਰੀਤ ਸੰਦਲ, ਸੁਖਜੀਵਨ ਰਾਮਪੁਰ ਅਤੇ ਬੁੱਧ ਸਿੰਘ ਨੀਲੋਂ ਨੇ ਉਸਾਰੂ ਟਿੱਪਣੀਆਂ ਕੀਤੀਆਂ।

Advertisement

Advertisement