For the best experience, open
https://m.punjabitribuneonline.com
on your mobile browser.
Advertisement

ਯੂਨੀਵਰਸਿਟੀ ਕਾਲਜ ’ਚ ਗੁਰਮਤਿ ਸਮਾਗਮ

09:14 AM Apr 10, 2024 IST
ਯੂਨੀਵਰਸਿਟੀ ਕਾਲਜ ’ਚ ਗੁਰਮਤਿ ਸਮਾਗਮ
Advertisement

ਦੇਵੀਗੜ੍ਹ: ਯੂਨੀਵਰਸਿਟੀ ਕਾਲਜ ਮੀਰਾਂਪੁਰ ਵਿੱਚ ਵਿਦਿਆਰਥੀਆਂ ਅਤੇ ਸਟਾਫ ਵੱਲੋਂ ਸਰਬੱਤ ਦੇ ਭਲੇ ਲਈ ਅਤੇ ਵਿਸਾਖੀ ਨੂੰ ਸਮਰਪਿਤ ਰਖਵਾਏ ਗਏ ਅਖੰਡ ਪਾਠ ਦਾ ਭੋਗ ਪਾਇਆ ਗਿਆ। ਭੋਗ ਉਪਰੰਤ ਭਾਈ ਜੁਝਾਰ ਸਿੰੰਘ ਦੇ ਰਾਗੀ ਜਥੇ ਨੇ ਕੀਰਤਨ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਕਰਵਾਏ ਧਾਰਮਿਕ ਸਮਾਗਮ ਵਿੱਚ ਸਿੱਖ ਚਿੰਤਕ ਭਾਈ ਸੇਵਕ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਵਿਦਿਆਰਥੀਆਂ ਨੂੰ ਮਨੁੱਖ ਦੀ ਸਿੱਖਣ ਦੀ ਕੁਦਰਤੀ ਰੁਚੀ ਅਤੇ ਮੌਜੂਦਾ ਪ੍ਰਬੰਧ ਵੱਲੋਂ ਸਿਰਜੇ ਗਏ ਸਿੱਖਿਆ ਢਾਂਚੇ ਦੀ ਪੜਚੋਲ ਕਰਨ ਲਈ ਪ੍ਰੇਰਿਆ ਅਤੇ ਵਿਦਿਆਰਥੀਆਂ ਨੂੰ ਆਪਣੀ ਸਿੱਖਿਆ ਦੀ ਦਿਸ਼ਾ ਕੁਦਰਤ ਪੱਖੀ ਰੱਖਣ ਦਾ ਸੰਦੇਸ਼ ਦਿੱਤਾ। ਕਾਲਜ ਇੰਚਾਰਜ ਸਹਾਇਕ ਪ੍ਰੋ. ਹਰਦੀਪ ਸਿੰਘ ਧਿੰਗੜ੍ਹ ਨੇ ਆਏ ਮਹਿਮਾਨਾਂ ਨੂੰ ਜੀ ਆਇਆ ਆਖਣ ਉਪਰੰਤ ਕਾਲਜ ਦੇ ਵਿਦਿਆਰਥੀਆਂ ਵਲੋਂ ਕੀਤੇ ਗਏ ਇਸ ਉਪਰਾਲੇ ਦੀ ਸ਼ਲਾਘਾ ਕੀਤੀ। -ਪੱਤਰ ਪ੍ਰੇਰਕ

Advertisement

Advertisement
Author Image

joginder kumar

View all posts

Advertisement
Advertisement
×