ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਰਮਤਿ ਕੈਂਪ ਲਗਾਉਣੇ ਸਮੇਂ ਦੀ ਵੱਡੀ ਲੋੜ: ਜਸਪ੍ਰੀਤ ਕਰਮਸਰ

08:55 AM Jun 26, 2024 IST

ਨਵੀਂ ਦਿੱਲੀ (ਪੱਤਰ ਪ੍ਰੇਰਕ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਨੇ ਕਮੇਟੀ ਵੱਲੋਂ ਲਗਾਏ ਗੁਰਮਤਿ ਕੈਂਪਾਂ ਦੀ ਸਫ਼ਲਤਾ ਦੀ ਸਮੁੱਚੀ ਸੰਗਤ ਨੂੰ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਕੈਂਪਾਂ ਦੀ ਸਮਾਪਤੀ ’ਤੇ ਬੱਚਿਆਂ ਨੇ ਸੁੰਦਰ ਕਾਰਡ ਬਣਾ ਕੇ ਆਪਣਾ ਪਿਆਰ ਤੇ ਸਤਿਕਾਰ ਸਾਂਝਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਰਡਾਂ ’ਤੇ ‘ਗੁਰਬਾਣੀ ਪੜ੍ਹੀਏ, ਗੁਰਬਾਣੀ ਵਿਚਾਰੀਏ, ਆਓ ਅਸੀਂ ਆਪਣੀ ਸਿੱਖੀ ਨੂੰ ਸੰਵਾਰੀਏ’, ‘ਧੰਨਵਾਦ ਤੁਹਾਡਾ ਜਿਹੜਾ ਸਾਨੂੰ ਇਸ ਪਾਸੇ ਲਾਇਆ’, ‘ਮਾਂ ਬੋਲੀ ਪੰਜਾਬੀ ਸਾਡੀ, ਗੁੜ ਨਾਲੋਂ ਵੀ ਮਿੱਠੀ ਡਾਡੀ, ਇਸ ਵਿਚ ਮਾਂ ਨੇ ਲੋਰੀਆਂ ਗਾਈਆਂ, ਨਾਨੀ ਦਾਦੀ ਨੇ ਘੋੜੀਆਂ ਗਾਈਆਂ’’ ਆਦਿ ਨਾਅਰੇ ਲਿਖ ਕੇ ਵੀ ਦਿੱਲੀ ਗੁਰਦੁਆਰਾ ਕਮੇਟੀ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਗੁਰਮਤਿ ਕੈਂਪ ਲਗਾਉਣਾ ਸਮੇਂ ਦੀ ਬਹੁਤ ਵੱਡੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦਿੱਲੀ ਵਿਚ ਗਲੀ-ਗਲੀ ਨਗਰ ਕੀਰਤਨ ਨਿਕਲਦੇ ਹਨ ਤੇ ਦੀਵਾਨ ਸਜਾਏ ਜਾਂਦੇ ਹਨ, ਜਿਥੇ ਬੱਚੇ ਗੁਰਮਤਿ ਜੀਵਨ ਜਾਚ ਨਾਲ ਜੁੜਨਾ ਸਿੱਖਦੇ ਹਨ ਪਰ ਪੰਜਾਬ ਵਿਚ ਸਿੱਖੀ ਦਾ ਇਸ ਤਰ੍ਹਾਂ ਪ੍ਰਚਾਰ ਨਹੀਂ ਹੋ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਵੀ ਧਰਮ ਪ੍ਰਚਾਰ ਮੁਹਿੰਮ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ।

Advertisement

Advertisement
Advertisement