For the best experience, open
https://m.punjabitribuneonline.com
on your mobile browser.
Advertisement

ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ

12:03 PM Sep 18, 2024 IST
ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਗੁਰਮਤਿ ਸਮਾਗਮ
ਸਮਾਰੋਹ ਮੌਕੇ ਹਾਜ਼ਰ ਬੁਲਾਰੇ ਅਤੇ ਪ੍ਰਬੰਧਕ। -ਫੋਟੋ:ਸੇਖੋਂ
Advertisement

ਪੱਤਰ ਪ੍ਰੇਰਕ
ਗੜ੍ਹਸ਼ੰਕਰ, 17 ਸਤੰਬਰ
ਦਿ ਐਕਸ-ਸਰਵਿਸਮੈਨ ਸੋਸ਼ਲ ਵੈਲਫੇਅਰ ਟਰੱਸਟ ਗੜ੍ਹਸ਼ੰਕਰ ਵੱਲੋਂ ਸਾਕਾ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ 12ਵਾਂ ਗੁਰਮਤਿ ਸਮਾਗਮ ਬੱਬਰ ਅਕਾਲੀ ਮੈਮੋਰੀਅਲ ਖ਼ਾਲਸਾ ਕਾਲਜ ਗੜ੍ਹਸ਼ੰਕਰ ਵਿੱਚ ਕਰਵਾਇਆ ਗਿਆ। ਇਸ ਮੌਕੇ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਅਤੇ ਟਰਸੱਟ ਦੇ ਪ੍ਰਧਾਨ ਕੈਪਟਨ ਅਮਰਜੀਤ ਸਿੰਘ ਗੁੱਲਪੁਰ ਦੀ ਅਗਵਾਈ ਹੇਠ ਕਾਲਜ ਲਾਇਬਰੇਰੀ ’ਚ ਕਰਵਾਏ ਗਏ ਗੁਰਮਤਿ ਸਮਾਗਮ ਦੀ ਸ਼ੁਰੂਆਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਦੇ ਕੀਰਤਨੀ ਜਥੇ ਨੇ ਸ਼ਬਦ ਕੀਰਤਨ ਅਤੇ ਢਾਡੀ ਜਥੇ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਨੂੰ ਸਮਰਪਿਤ ਢਾਡੀ ਵਾਰਾਂ ਪੇਸ਼ ਕੀਤੀਆਂ। ਇਸ ਮੌਕੇ ਢਾਡੀ ਧਰਮਵੀਰ ਸਿੰਘ ਸ਼ੌਂਕੀ ਦੇ ਢਾਡੀ ਜਥੇ ਨੇ ਸਾਰਾਗੜ੍ਹੀ ਦੇ ਸ਼ਹੀਦਾਂ ਦੇ ਇਤਿਹਾਸ ਨੂੰ ਪੇਸ਼ ਕਰਦਿਆਂ ਸੰਗਤ ’ਚ ਜੋਸ਼ ਭਰਿਆ ਤੇ ਸਾਬਕਾ ਫੌਜੀਆਂ ਦੇ ਟਰੱਸਟ ਵਲੋਂ ਹਰ ਸਾਲ ਸ਼ਹੀਦਾਂ ਦੀ ਯਾਦ ਮਨਾਉਣ ਦੇ ਉਪਰਾਲੇ ਦੀ ਪ੍ਰਸੰਸਾ ਕੀਤੀ। ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਹੀਰਾ ਨੇ ਸਾਰਾਗੜ੍ਹੀ ਦੇ ਸ਼ਹੀਦ ਜਵਾਨਾਂ ਦੀ ਵੀਰਤਾ ਨੂੰ ਸਿਜਦਾ ਕਰਦਿਆਂ ਵਿਦਿਆਰਥੀਆਂ ਨੂੰ ਸ਼ਹੀਦਾਂ ਤੋਂ ਪ੍ਰੇਰਨਾ ਲੈਣ, ਸਮਾਜ ਤੇ ਦੇਸ਼ ਕੌਮ ਨੂੰ ਸਮਰਪਿਤ ਰਹਿਣ ਲਈ ਪ੍ਰੇਰਿਤ ਕੀਤਾ। ਡਾ. ਅਰਵਿੰਦਰ ਕੌਰ ਹਿਸਟਰੀ ਵਿਭਾਗ ਨੇ ਸਾਕਾ ਸਾਰਾਗੜ੍ਹੀ ਦੇ ਇਤਿਹਾਸ ’ਤੇ ਲੈਕਚਰ ਦਿੱਤਾ।

Advertisement

Advertisement
Advertisement
Author Image

Advertisement