ਢੱਕੀ ਸਾਹਿਬ ਵਿਖੇ ਮੱਸਿਆ ਦੇ ਦਿਹਾੜੇ ’ਤੇ ਗੁਰਮਤਿ ਸਮਾਗਮ
ਪੱਤਰ ਪ੍ਰੇਰਕ
ਪਾਇਲ, 15 ਅਕਤੂਬਰ
ਗੁਰਦੁਆਰਾ ਤਪੋਬਣ ਢੱਕੀ ਸਾਹਿਬ ਮਕਸੂਦੜਾ ਵਿਖੇ ਅਸਥਾਨ ਦੇ ਮੁੱਖ ਸੇਵਾਦਾਰ ਸੰਤ ਦਰਸ਼ਨ ਸਿੰਘ ਖਾਲਸਾ ਅਤੇ ਉਨ੍ਹਾਂ ਦੇ ਸਹਿਯੋਗੀ ਸਤਿਸੰਗੀਆਂ ਨੇ ਸੰਗਤੀ ਰੂਪ ’ਚ ਅੱਸੂ ਦੇ ਮਹੀਨੇ ਦੀ ਮੱਸਿਆ ਦਾ ਦਿਹਾੜਾ ਸ਼ਰਧਾ ਭਾਵਨਾ ਨਾਲ ਮਨਾਇਆ। ਮੱਸਿਆ ਦੇ ਸਬੰਧ ’ਚ ਅੰਮ੍ਰਿਤ ਵੇਲੇ ਅਖੰਡ ਪਾਠ ਦੇ ਭੋਗ ਪਾਏ ਗਏ ਉਪਰੰਤ ਸਰਬੱਤ ਦੇ ਭਲੇ ਲਈ ਅਰਦਾਸ ਹੋਈ। ਇਸ ਗੁਰਮਤਿ ਸਮਾਗਮ ਵਿੱਚ ਬਾਬਾ ਹਰਪ੍ਰੀਤ ਸਿੰਘ ਭੁੱਚੋਂ ਕਲਾਂ, ਸੰਤ ਰੇਨ ਬਾਬਾ ਲਖਬੀਰ ਸਿੰਘ ਅਤੇ ਤਪੋਬਣ ਢੱਕੀ ਸਾਹਿਬ ਦੇ ਹਜ਼ੂਰੀ ਜਥੇ ਨੇ ਕੀਰਤਨ ਕੀਤਾ। ਸੰਤ ਦਰਸ਼ਨ ਸਿੰਘ ਖਾਲਸਾ ਨੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਗੁਰਬਾਣੀ ਨਾਲ ਜੁੜ ਕੇ ਪਰਮੇਸ਼ਰ ਦੇ ਦਰ ਅੰਦਰ ਪੁੱਜਿਆ ਜਾ ਸਕਦਾ ਹੈ। ਭਾਈ ਗੁਰਦੀਪ ਸਿੰਘ ਢੱਕੀ ਸਾਹਿਬ ਨੇ ਦੱਸਿਆ ਕਿ ਤਪੋਬਣ ਢੱਕੀ ਸਾਹਿਬ ਅਸਥਾਨ ਦੇ ਮਿਸ਼ਨ ਮਨੁੱਖੀ ਸਮਾਜ ਵਿਚ ਇਕਸੁਰਤਾ ਪੈਦਾ ਕਰਨਾ ਹੈ। ਉਨ੍ਹਾਂ ਦੱਸਿਆ ਕਿ ਮਹਾਪੁਰਸ਼ਾਂ ਦੀ ਪ੍ਰੇਰਨਾ ਨਾਲ ਅੰਮ੍ਰਿਤ ਅਭਿਲਖਾਈਆਂ ਨੇ ਪੰਜ ਪਿਆਰਿਆਂ ਪਾਸੋਂ ਖੰਡੇ ਦੀ ਪਾਹੁਲ ਛੱਕਕੇ ਗੁਰੂ ਵਾਲੇ ਬਣੇ ਹਨ। ਇਸ ਮੌਕੇ ਭਾਈ ਕੁਲਵੰਤ ਸਿੰਘ, ਭਾਈ ਹਰਬੰਤ ਸਿੰਘ, ਭਾਈ ਮਨਜੀਤ ਸਿੰਘ, ਭਾਈ ਰਣਵੀਰ ਸਿੰਘ, ਭਾਈ ਦਵਿੰਦਰ ਸਿੰਘ ਰੁੜਕਾ, ਭਾਈ ਜੀਤ ਸਿੰਘ ਮਕਸੂਦੁੜਾ ਆਦਿ ਵੀ ਹਾਜ਼ਰ ਸਨ।