For the best experience, open
https://m.punjabitribuneonline.com
on your mobile browser.
Advertisement

ਖੁੱਡੀ ਕਲਾਂ ਵਿੱਚ ਸਰਬਸੰਮਤੀ ਨਾਲ ਪੰਚ ਬਣਿਆ ਗੁਰਮੇਲ ਸਿੰਘ

08:05 AM Sep 27, 2024 IST
ਖੁੱਡੀ ਕਲਾਂ ਵਿੱਚ ਸਰਬਸੰਮਤੀ ਨਾਲ ਪੰਚ ਬਣਿਆ ਗੁਰਮੇਲ ਸਿੰਘ
Advertisement

ਹੰਢਿਆਇਆ (ਪੱਤਰ ਪ੍ਰੇਰਕ):

Advertisement

ਪਿੰਡ ਖੁੱਡੀ ਕਲਾਂ ਵਿਖੇ ਵਾਰਡ ਨੰਬਰ 7 ਦੇ ਮੈਂਬਰ ਦੀ ਚੋਣ ਵਾਰਡ ਵਾਸੀਆਂ ਵੱਲੋਂ ਸਰਬਸੰਮਤੀ ਨਾਲ ਕੀਤੀ ਗਈ, ਜਿਸ ਵਿੱਚ ਗੁਰਮੇਲ ਸਿੰਘ ਨੂੰ ਪੰਚ ਚੁਣਿਆ ਗਿਆ। ਇਸ ਮੌਕੇ ਪਾਏ ਗਏ ਮਤੇ ਵਿੱਚ ਪੰਚ ਗੁਰਮੇਲ ਸਿੰਘ ਵਾਰਡ ਵਾਸੀਆਂ ਦੇ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਕਰੇਗਾ ਤੇ ਜਿਹੜਾ ਵੀ ਪਿੰਡ ਖੁੱਡੀ ਕਲਾਂ ਦਾ ਸਰਪੰਚ ਚੁਣਿਆ ਜਾਵੇਗਾ ਉਸ ਨਾਲ ਮਿਲ ਕੇ ਚੱਲੇਗਾ। ਇਸ ਮੌਕੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਬੂਟਾ ਸਿੰਘ ਸਰਾਂ, ਅਵਤਾਰ ਸਿੰਘ ਜੱਸੜ, ਕਰਤਾਰ ਸਿੰਘ ਦਿਓਲ, ਨੱਥਾ ਸਿੰਘ ਸਾਬਕਾ ਸਰਪੰਚ, ਅੰਮ੍ਰਿਤਪਾਲ ਸਿੰਘ ਦਿਓਲ, ਬਾਬੂ ਸਿੰਘ ਥਿੰਦ, ਹਰਮੇਲ ਸਿੰਘ, ਜਸਵੰਤ ਸਿੰਘ, ਤਰਲੋਚਨ ਸਿੰਘ, ਸਰਾਂ ਪੱਤੀ ਅਤੇ ਦਿਓਲ ਪੱਤੀ ਦੇ ਪਤਵੰਤੇ ਹਾਜ਼ਰ ਸਨ।

Advertisement

Advertisement
Author Image

joginder kumar

View all posts

Advertisement