ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੈਰਾਕੀ 50 ਮੀਟਰ ਮੁਕਾਬਲੇ ’ਚ ਗੁਰਲੀਨ ਕੌਰ ਜੇਤੂ

09:04 AM Sep 24, 2024 IST
ਜ਼ਿਲ੍ਹਾ ਪੱਧਰੀ ਪਾਵਰ ਲਿਫਟਿੰਗ ਮੁਕਾਬਲੇ ’ਚ ਭਾਰ ਚੁੱਕਦਾ ਹੋਇਆ ਖਿਡਾਰੀ।

ਗੁਰਦੀਪ ਸਿੰਘ ਲਾਲੀ
ਸੰਗਰੂਰ, 23 ਸਤੰਬਰ
ਖੇਡਾਂ ਵਤਨ ਪੰਜਾਬ ਦੀਆਂ ਤਹਿਤ ਜ਼ਿਲ੍ਹੇ ਦੇ ਵੱਖ-ਵੱਖ ਖੇਡ ਮੈਦਾਨਾਂ ਵਿੱਚ ਫੁਟਬਾਲ, ਖੋ-ਖੋ, ਕੁਸ਼ਤੀ, ਟੇਬਲ ਟੈਨਿਸ, ਕਬੱਡੀ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ, ਵਾਲੀਬਾਲ ਸਮੈਸ਼ਿੰਗ, ਪਾਵਰ ਲਿਫਟਿੰਗ ਅਤੇ ਤੈਰਾਕੀ ਮੁਕਾਬਲੇ ਜਾਰੀ ਹਨ। ਜ਼ਿਲ੍ਹਾ ਖੇਡ ਅਫ਼ਸਰ ਨਵਦੀਪ ਸਿੰਘ ਨੇ ਦੱਸਿਆ ਕਿ ਪਾਵਰ ਲਿਫਟਿੰਗ ਅੰਡਰ-17 (ਲੜਕੇ) 53 ਕਿਲੋ ਵਿੱਚ ਗੁਰਮੀਤ ਸਿੰਘ, ਆਰਵ ਸਲਦੀ ਅਤੇ ਅਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। 59 ਕਿਲੋ ਵਿੱਚ ਸ਼ਗਨਦੀਪ ਸਿੰਘ ਨੇ ਪਹਿਲਾ ਅਤੇ ਹਰਮਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 66 ਕਿਲੋ ਵਿੱਚ ਅਮਨ ਸਿੱਧੂ, ਵੰਸ਼ਦੀਪ ਸਿੰਘ ਅਤੇ ਹਰਮਨਪ੍ਰੀਤ ਸਿੰਘ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-21 ਸਾਲ (ਲੜਕੇ) 53 ਕਿਲੋ ਵਿੱਚ ਐਮਪੀ ਰਾਮ ਨੇ ਪਹਿਲਾ ਅਤੇ ਲਵਪ੍ਰੀਤ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। 59 ਕਿਲੋ ਵਿੱਚ ਅਰਸ਼ਦੀਪ ਸਿੰਘ, ਮੁਹੰਮਦ ਕੈਫ ਅਤੇ ਕਰਨ ਸ਼ਾਕਸੀ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। 66 ਕਿਲੋ ਵਿੱਚ ਸੌਰਵ ਕੁਮਾਰ, ਜਸਪ੍ਰੀਤ ਸਿੰਘ ਅਤੇ ਗੁਰਜੋਤ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਲਏ। ਤੈਰਾਕੀ ਅੰਡਰ-14 (ਲੜਕੀਆਂ) 50 ਮੀਟਰ ਫ੍ਰੀ ਵਿੱਚ ਗੁਰਲੀਨ ਕੌਰ, ਪ੍ਰਤਿਭਾ ਅਤੇ ਦਿਪਨੂਰ ਕੌਰ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਲ ਲਏ। ਅੰਡਰ-14 (ਲੜਕੇ) 50 ਮੀਟਰ ਫ੍ਰੀ ਵਿੱਚ ਸਾਹਿਬਦੀਪ ਸਿੰਘ ਸੇਖੋਂ, ਚਰਨਪ੍ਰੀਤ ਸਿੰਘ ਅਤੇ ਸਹਿਜਵੀਰ ਸਿੰਘ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਲ ਹਾਸਲ ਕੀਤੇ। ਈਵੈਂਟ 50 ਮੀਟਰ ਬੈਕ ਸਟ੍ਰੌਕ ਵਿੱਚ ਨਿਮਰਤ ਕੌਰ ਪਹਿਲੇ, ਖੁਸ਼ਨੂਰ ਕੌਰ ਦੂਜੇ ਤੇ ਦਿਪਨੂਰ ਕੌਰ ਤੀਜੇ ਸਥਾਨ ’ਤੇ ਰਹੀ। ਲੜਕਿਆਂ ’ਚ ਅਰਨਵਜੀਤ ਸਿੰਘ, ਸਾਹਿਬਦੀਪ ਸਿੰਘ ਸੇਖੋਂ ਅਤੇ ਅਹਿਮਵੀਰ ਸਿੰਘ ਮਾਨ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਮੱਲੇ।
ਅੰਡਰ-17 (ਲੜਕੇ) ਈਵੈਂਟ 200 ਬੈਕ ਸਟ੍ਰੌਕ ਵਿੱਚ ਵਿਨਰਜੀਤ ਸਿੰਘ, ਰਵਜੋਤ ਸਿੰਘ ਅਤੇ ਦੀਪਾਂਸ਼ੂ ਜੁਨੇਜਾ ਨੇ ਕ੍ਰਮਵਾਰ ਪਹਿਲੇ ਤਿੰਨ ਸਥਾਨ ਹਾਸਲ ਕੀਤੇ। ਈਵੈਂਟ 50 ਮੀਟਰ ਫ੍ਰੀ ਵਿੱਚ ਅਨਮੋਲਪ੍ਰੀਤ ਸਿੰਘ, ਜਗਜੋਤ ਸਿੰਘ ਅਤੇ ਰਣਜੋਧ ਸਿੰਘ ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ। ਅੰਡਰ-21 (ਲੜਕੇ) ਈਵੈਂਟ 50 ਮੀਟਰ ਫ੍ਰੀ ਵਿੱਚ ਮਾਨਇੰਦਰਪ੍ਰੀਤ ਸਿੰਘ ਨੇ ਪਹਿਲਾ ਅਤੇ ਸਾਹਿਬਜੀਤ ਸਿੰਘ ਨੇ ਦੂਸਰਾ ਸਥਾਨ ਹਾਸਲ ਕੀਤਾ। ਖੋ-ਖੋ ਅੰਡਰ-14 (ਲੜਕੀਆਂ) ਦੇ ਮੁਕਾਬਲੇ ਵਿੱਚ ਸ਼ੇਰਪੁਰ ‘ਏ’ ਟੀਮ ਨੇ ਪਹਿਲਾ, ਲਹਿਰਾਗਾਗਾ ‘ਏ’ ਟੀਮ ਨੇ ਦੂਜਾ ਅਤੇ ਸ਼ੇਰਪੁਰ ‘ਬੀ’ ਟੀਮ ਨੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement