ਗੁਰਕੀਰਤ ਕਿਰਪਾਲ ਗ੍ਰਹਿ ਵਿਭਾਗ ਦੇ ਪ੍ਰਬੰਧਕੀ ਸਕੱਤਰ ਨਿਯੁਕਤ
ਟ੍ਰਬਿਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 17 ਜੁਲਾਈ
ਪੰਜਾਬ ਸਰਕਾਰ ਨੇ ਆਈਏਐੱਸ ਅਧਿਕਾਰੀ ਗੁਰਕੀਰਤ ਕਿਰਪਾਲ ਸਿੰਘ ਨੂੰ ਗ੍ਰਹਿ ਵਿਭਾਗ ਦਾ ਪ੍ਰਬੰਧਕੀ ਸਕੱਤਰ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ ਪ੍ਰਮੁੱਖ ਸਕੱਤਰ ਖੁਰਾਕ ਤੇ ਸਿਵਲ ਸਪਲਾਈ ਤੇ ਮਾਈਨਿੰਗ ਦਾ ਚਾਰਜ ਵੀ ਦਿੱਤਾ ਗਿਆ ਹੈ। ਪੰਜਾਬ ਸਰਕਾਰ ਨੇ ਚਾਰ ਆਈਏਐੱਸ, ਛੇ ਆਈਪੀਐੱਸ, 11 ਪੀਪੀਐੱਸ ਅਤੇ ਇਕ ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਆਈਏਐੱਸ ਰਾਖੀ ਗੁਪਤਾ ਭੰਡਾਰੀ ਨੂੰ ਪ੍ਰਮੁੱਖ ਸਕੱਤਰ ਸੰਸਦੀ ਮਾਮਲੇ ਦੇ ਨਾਲ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ ਵਿਭਾਗ ਦੀ ਪ੍ਰਮੁੱਖ ਸਕੱਤਰ ਦਾ ਚਾਰਜ ਦਿੱਤਾ ਗਿਆ ਹੈ। ਇਸੇ ਤਰ੍ਹਾਂ ਆਈਏਐੱਸ ਪ੍ਰਿਅੰਕ ਭਾਰਤੀ ਨੂੰ ਸਕੱਤਰ ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਅਤੇ ਦੀਪਰਵਾ ਲਾਕਰਾ ਨੂੰ ਸਕੱਤਰ ਵਿੱਤ ਤੇ ਮੈਨੇਜਿੰਗ ਡਾੲਿਰੈਕਟਰ ਪੰਜਾਬ ਇਨਫਰਾਸਟਰੱਕਚਰ ਵਿਕਾਸ ਬੋਰਡ ਤੇ ਪੀਸੀਐੱਸ ਅਧਿਕਾਰੀ ਪਰਦੀਪ ਸਿੰਘ ਬੈਂਸ ਨੂੰ ਉਪ ਸਕੱਤਰ ਮਾਲ ਲਾਇਆ ਹੈ।
ਸਰਕਾਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਪਰਦੀਪ ਕੁਮਾਰ ਯਾਦਵ ਨੂੰ ਡੀਆਈਜੀ ਤਕਨੀਕੀ ਸੇਵਾਵਾਂ, ਅਜੈ ਮਲੂਜਾ ਨੂੰ ਡੀਆਈਜੀ ਫ਼ਰੀਦਕੋਟ ਰੇਂਜ ਤੇ ਡੀਆਈਜੀ ਐੱਸਟੀਐੱਫ ਦਾ ਵਾਧੂ ਚਾਰਜ, ਦੀਪਕ ਹਿਲੋਰੀ ਨੂੰ ਐੱਸਐੱਸਪੀ ਫਿਰੋਜ਼ਪੁਰ, ਅਖਿਲ ਚੌਧਰੀ ਨੂੰ ਐੱਸਐੱਸਪੀ ਨਵਾਂ ਸ਼ਹਿਰ, ਭਾਗੀਰਥ ਮੀਨਾ ਨੂੰ ਏਆਈਜੀ ਪ੍ਰਸੋਨਲ, ਸਵਰਨਦੀਪ ਸਿੰਘ ਨੂੰ ਏਆਈਜੀ ਸਪੈਸ਼ਲ ਬਰਾਂਚ ਇੰਟੈਲੀਜੈਂਸ ਵਿੰਗ, ਭੁਪਿੰਦਰ ਸਿੰਘ ਸਿੱਧੂ ਨੂੰ ਕਮਾਂਡੈਂਟ ਤੀਜੀ ਆਈਆਰਬੀ ਬਟਾਲੀਅਨ, ਪਰਮਪਾਲ ਸਿੰਘ ਨੂੰ ਕਮਾਂਡੈਂਟ ਚੌਥੀ ਆਈਆਰਬੀ ਬਟਾਲੀਅਨ, ਗੁਰਸ਼ਰਨਦੀਪ ਨੂੰ ਐੱਸਐੱਸਪੀ ਮਾਲੇਰਕੋਟਲਾ, ਮਨਜੀਤ ਢੇਸੀ ਨੂੰ ਐੱਸਐੱਸਪੀ ਫਾਜ਼ਿਲਕਾ, ਅਵਨੀਤ ਸਿੱਧੂ ਨੂੰ ਕਮਾਂਡੈਂਟ 27 ਬਟਾਲੀਅਨ ਪੀਏਪੀ ਜਲੰਧਰ, ਹਰਿੰਦਰਪਾਲ ਸਿੰਘ ਨੂੰ ਏਆਈਜੀ ਸੀਆਈਡੀ ਫਿਰੋਜ਼ਪੁਰ ਜ਼ੋਨ, ਜਸਵੀਰ ਸਿੰਘ ਨੂੰ ਏਆਈਜੀ ਸੀਆਈਡੀ ਬਠਿੰਡਾ ਜ਼ੋਨ, ਕਰਨਵੀਰ ਸਿੰਘ ਨੂੰ ਐੱਸਪੀ ਬੀਓਆਈ, ਮੁਖਤਿਆਰ ਰਾਏ ਨੂੰ ਏਆਈਜੀ ਐੱਸਟੀਐੱਸ ਸਰਹੱਦੀ ਰੇਂਜ ਤੇ ਰੋਪੜ ਰੇਂਜ ਦਾ ਵਾਧੂ ਚਾਰਜ, ਹਰਪ੍ਰੀਤ ਸਿੰਘ ਨੂੰ ਏਆਈਜੀ ਪ੍ਰਸ਼ਾਸਨ ਐੱਸਟੀਐੱਫ ਨਿਯੁਕਤ ਕੀਤਾ ਹੈ।