ਬਠਿੰਡਾ ਦੇ ਸਿਵਲ ਸਰਜਨ ਬਣੇ ਗੁਰਜੀਤ ਸਿੰਘ
10:00 AM Nov 28, 2024 IST
Advertisement
ਬਠਿੰਡਾ (ਪੱਤਰ ਪ੍ਰੇਰਕ):
Advertisement
ਇਥੇ ਡਾ. ਗੁਰਜੀਤ ਸਿੰਘ ਨੇ ਅੱਜ ਬਤੌਰ ਸਿਵਲ ਸਰਜਨ ਵਜੋਂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਦਿੱਤੀਆਂ ਜਾਂਦੀਆਂ ਸਾਰੀਆਂ ਸਿਹਤ ਸਹੂਲਤਾਂ ਅਤੇ ਸੇਵਾਵਾਂ ਮੈਡੀਕਲ ਸਟਾਫ ਅਤੇ ਪੈਰਾ-ਮੈਡੀਕਲ ਸਟਾਫ ਦੇ ਸਹਿਯੋਗ ਨਾਲ ਹੇਠਲੇ ਪੱਧਰ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਪੇਂਡੂ ਖੇਤਰ ਵਿੱਚ ਬਲਾਕ ਐਕਸਟੈਂਨਸ਼ਨ ਐਜੂਕੇਟਰਾਂ ਰਾਹੀਂ ਜਾਗਰੂਕਤਾ ਮੁਹਿੰਮ ਚਲਾ ਕੇ ਹਰ ਵਰਗ ਨੂੰ ਬਿਮਾਰੀਆਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਜਾਣਕਾਰੀ ਦਿੱਤੀ ਜਾਵੇਗੀ।
Advertisement
Advertisement