ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਮਾਲੀ ਦੀ ਕੁਸ਼ਤੀ ’ਚ ਗੁਰੀ ਮਾਛੀਵਾੜਾ ਅਤੇ ਪ੍ਰਿੰਸ ਕੋਹਾਲੀ ਬਰਾਬਰ

08:35 AM Jul 25, 2024 IST
ਜੇਤੂ ਟੀਮਾਂ ਦੇ ਖਿਡਾਰੀਆਂ ਨੂੰ ਇਨਾਮ ਵੰਡਦੇ ਹੋਏ ਪ੍ਰਬੰਧਕ ਅਤੇ ਮਹਿਮਾਨ।

ਦਲਬੀਰ ਸੱਖੋਵਾਲੀਆ
ਬਟਾਲਾ, 24 ਜੁਲਾਈ
ਪਿੰਡ ਭਾਗੋਵਾਲ ਦਾ ਛਿੰਝ ਮੇਲਾ ਸਮਾਪਤ ਹੋ ਗਿਆ। ਪਿੰਡ ਦੇ ਮੋਹਤਬਰਾਂ ਵੱਲੋਂ ਇਹ ਮੇਲਾ ਪਿਛਲੀ ਸਦੀ ਤੋਂ ਮਤੈਹਿਹ ਸ਼ਾਹ ਵਲੀ ਦੀ ਸਾਲਾਨਾ ਯਾਦ ਵਿੱਚ ਕਰਵਾਇਆ ਜਾਂਦਾ ਹੈ। ਛਿੰਝ ਮੇਲੇ ਦੀ ਸਮਾਪਤੀ ਮੌਕੇ ਪੰਜਾਬ ਪਨਸਪ ਚੇਅਰਮੈਨ ਬਲਬੀਰ ਸਿੰਘ ਪੰਨੂ ਪਹੁੰਚੇ। ਉਨ੍ਹਾਂ ਕਮੇਟੀ ਨੂੰ ਇੱਕ ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕੀਤੀ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ। ਇਸੇ ਤਰ੍ਹਾਂ ਡਾ. ਲਖਬੀਰ ਸਿੰਘ ਭਾਗੋਵਾਲੀਆ ਨੇ ਆਪਣੇ ਪਹਿਵਾਨ ਪਿਤਾ ਮਰਹੂਮ ਮਹਿੰਦਰ ਸਿੰਘ ਭਾਗੋਵਾਲੀਆ ਦੀ ਯਾਦ ਵਿੱਚ ਮੇਲਾ ਕਮੇਟੀ ਨੂੰ ਲੱਖ ਰੁਪਏ ਦਿੱਤੇ। ਉਨ੍ਹਾਂ ਕਰੀਬ ਦਰਜਨ ਭਰ ਪਹਿਲਾਵਾਨਾਂ ਨੂੰ ਨਕਦ ਇਨਾਮ ਅਤੇ ਮੋਮੈਂਟੋ ਦਿੱਤੇ। ਮੇਲੇ ਦੌਰਾਨ ਡਾ. ਭਾਗੋਵਾਲੀਆ ਅਤੇ ਮੇਲਾ ਕਮੇਟੀ ਨੇ ਵਾਤਾਵਰਨ ਨੂੰ ਹਰਿਆ ਭਰਿਆ ਰੱਖਣ ਲਈ ਪੌਦੇ ਵੀ ਵੰਡੇ। ਮੇਲਾ ਕਮੇਟੀ ਦੇ ਮੁਗੇਸ਼ ਕੁਮਾਰ ਮੰਗਾ ਨੇ ਦੱਸਿਆ ਕਿ ਮਾਲੀ ਦੀ ਕੁਸ਼ਤੀ ’ਚ ਗੁਰੀ ਮਾਛੀਵਾੜਾ ਅਤੇ ਪ੍ਰਿੰਸ ਕੋਹਾਲੀ ਦੌਰਾਨ ਫਸਵਾਂ ਮੁਕਾਬਲਾ ਹੋਇਆ। ਦੋਵੇਂ ਪਹਿਲਵਾਨ ਬਰਾਬਰ ਰਹੇ। ਇਸੇ ਤਰ੍ਹਾਂ ਕਬੱਡੀ ਟੀਮਾਂ ’ਚ ਰਾਜਾ ਰਾਮ ਰਾਏ ਵਾਹਿਗੁਰੂ ਕਲੱਬ ਨੇ ਬਾਬਾ ਬਿਧੀ ਚੰਦ ਸੁਰਸਿੰਘ ਕਲੱਬ ਝਬਾਲ ਨੂੰ ਹਰਾਇਆ। ਮੇਲੇ ਦੌਰਾਨ ਪੰਜਾਬੀ ਗਾਇਕ ਨਿੰਜਾ ਨੇ ਚੰਗਾ ਰੰਗ ਬੰਨ੍ਹਿਆ।

Advertisement

Advertisement