ਗੁਰਦੁਆਰੇ ਦੀਆਂ ਖਿੜਕੀਆਂ ਤੋੜਨ ਵਾਲਾ ਕਾਬੂ
10:47 AM Sep 02, 2024 IST
ਨਿੱਜੀ ਪੱਤਰ ਪ੍ਰੇਰਕ
ਬਠਿੰਡਾ, 1 ਸਤੰਬਰ
ਪੁਲੀਸ ਨੇ ਸਿਵਲ ਸਟੇਸ਼ਨ ਨੇੜੇ ਸਥਿਤ ਗੁਰਦੁਆਰਾ ਸੰਗਤ ਸਾਹਿਬ ਦੀਆਂ ਬਾਹਰਲੀਆਂ ਖਿੜਕੀਆਂ ਤੋੜਨ ਦੇ ਦੋਸ਼ ਹੇਠ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਥਾਣਾ ਸਿਵਲ ਲਾਈਨਜ਼ ਬਠਿੰਡਾ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ ਥਾਣਾ ਸਿਵਲ ਲਾਈਨਜ਼ ਬਠਿੰਡਾ ਨੂੰ ਘਟਨਾ ਸਬੰਧੀ ਇਤਲਾਹ ਮਿਲੀ ਸੀ। ਇਸ ਵਾਰਦਾਤ ਨੂੰ ਹੱਲ ਕਰਨ ਲਈ ਇੰਚਾਰਜ ਸੀਆਈਏ- 1 ਤੇ 2 ਸਮੇਤ ਥਾਣਾ ਸਿਵਲ ਲਾਈਨਜ਼ ਦੀਆਂ ਪੁਲੀਸ ਟੀਮਾਂ ਬਣਾਈਆਂ ਗਈਆਂ ਜਿਨ੍ਹਾਂ ਵੱਲੋਂ ਮੁਲਜ਼ਮ ਨੂੰ ਕਾਬੂ ਕਰ ਲਿਆ ਗਿਆ। ਮੁਲਜ਼ਮ ਦੀ ਪਛਾਣ ਗੁਰਦੀਪ ਉਰਫ ਫ਼ੌਜੀ ਉਰਫ਼ ਪੌਪੀ ਵਜੋਂ ਹੋਈ ਹੈ ਜੋ ਪੇਂਟਰ ਵਜੋਂ ਕੰਮ ਕਰਦਾ ਹੈ। ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ।
Advertisement
Advertisement