ਅੰਬਾਲਾ ਜ਼ਿਲ੍ਹੇ ’ਚ 54 ਬੂਥਾਂ ’ਤੇ ਪੈਣਗੀਆਂ ਗੁਰਦੁਆਰਾ ਕਮੇਟੀ ਦੀਆਂ ਵੋਟਾਂ
ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 14 ਜਨਵਰੀ
ਡੀਸੀ ਪਾਰਥ ਗੁਪਤਾ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਜ਼ਿਲ੍ਹੇ ਦੇ 54 ਬੂਥਾਂ ’ਤੇ 19 ਜਨਵਰੀ ਨੂੰ ਚੋਣਾਂ ਹੋਣੀਆਂ ਹਨ। ਇਨ੍ਹਾਂ ਵਿੱਚ 3 ਨਰਾਇਣਗੜ੍ਹ ਵਿੱਚ 9 ਬੂਥ, 4 ਬਰਾੜਾ ਵਿੱਚ 13 ਬੂਥ, 5 ਅੰਬਾਲਾ -2 ਵਿਚ 11 ਬੂਥ, 6 ਅੰਬਾਲਾ-1 ਵਿੱਚ 16 ਬੂਥ ਅਤੇ 7 ਨੱਗਲ ਵਿੱਚ 5 ਬੂਥ ਬਣਾਏ ਗਏ ਹਨ। ਇਹ ਚੋਣ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਸ ਦੌਰਾਨ ਡੀਸੀ ਦੀ ਪ੍ਰਧਾਨਗੀ ਹੇਠ ਸਬੰਧਿਤ ਰਿਟਰਨਿੰਗ ਅਫ਼ਸਰਾਂ ਦੀ ਅਗਵਾਈ ਵਿੱਚ ਡੀਸੀ ਦਫ਼ਤਰ ਵਿੱਚ ਬੂਥਾਂ ਨੂੰ ਈਵੀਐੱਮ ਅਲਾਟ ਕਰਨ ਅਤੇ ਵਾਰਡਾਂ ਨੂੰ ਪੋਲਿੰਗ ਪਾਰਟੀਆਂ ਅਲਾਟ ਕਰਨ ਦਾ ਕੰਮ ਆਨਲਾਈਨ ਪ੍ਰਕਿਰਿਆ ਰਾਹੀਂ ਮੁਕੰਮਲ ਕੀਤਾ ਗਿਆ। ਇਸ ਮੌਕੇ ਰਿਟਰਨਿੰਗ ਅਫ਼ਸਰ ਅਮਿਤ ਭਾਰਦਵਾਜ, ਰਿਟਰਨਿੰਗ ਅਫ਼ਸਰ ਗਗਨਦੀਪ, ਸਿਟੀ ਮੈਜਿਸਟ੍ਰੇਟ ਪੂਜਾ ਕੁਮਾਰੀ, ਬੀਡੀਪੀਓ ਯੋਗੇਸ਼ ਹਾਜ਼ਰ ਸਨ। ਅੱਜ ਬੂਥਾਂ ਨੂੰ ਸਪਲੀਮੈਂਟਰੀ ਈਵੀਐੱਮ ਮਸ਼ੀਨਾਂ ਅਲਾਟ ਕੀਤੀਆਂ ਗਈਆਂ ਹਨ ਤੇ ਪੋਲਿੰਗ ਪਾਰਟੀਆਂ ਨੂੰ ਅਲਾਟ ਕੀਤੇ ਗਏ ਵਾਰਡਾਂ ਨੂੰ ਰੈਂਡਮਾਈਜ਼ ਕੀਤਾ ਗਿਆ।