‘ਗੁਰਦਿਆਲ ਸਿੰਘ ਦਿਵਸ’ ਮੌਕੇ ਸਮਾਗਮ 10 ਨੂੰ
07:16 AM Jan 05, 2025 IST
ਪੱਤਰ ਪ੍ਰੇਰਕ
ਜੈਤੋ, 4 ਜਨਵਰੀ
ਨਾਵਲਕਾਰ ਪ੍ਰੋ. ਗੁਰਦਿਆਲ ਸਿੰਘ ਦੇ ਜਨਮ ਦਿਹਾੜੇ ਮੌਕੇ 10 ਜਨਵਰੀ ਨੂੰ ਸਵੇਰੇ 11 ਵਜੇ ਨਾਮਦੇਵ ਭਵਨ ਜੈਤੋ (ਬਠਿੰਡਾ ਰੋਡ) ਵਿੱਚ ਸਮਾਗਮ ਕਰਵਾਇਆ ਜਾਵੇਗਾ, ਜਿਸ ਵਿੱਚ ਡਾ. ਰਵਿੰਦਰ ਰਵੀ (ਯੂਨੀਵਰਸਿਟੀ ਕਾਲਜ ਘਨੌਰ) ਮੁੱਖ ਵਕਤਾ ਹੋਣਗੇ। ਇਹ ਫੈਸਲਾ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਪੰਜਾਬ ਖੇਤ ਮਜ਼ਦੂਰ ਯੂਨੀਅਨ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਅਤੇ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਜੈਤੋ ਦੀ ਇੱਥੇ ਹੋਈ ਸੰਯੁਕਤ ਮੀਟਿੰਗ ਦੌਰਾਨ ਕੀਤਾ ਗਿਆ।
Advertisement
Advertisement