ਸਹਿਕਾਰੀ ਸਭਾ ਫ਼ਤਹਿਗੜ੍ਹ ਭਾਦਸੋਂ ਦੇ ਗੁਰਧਿਆਨ ਸਿੰਘ ਪ੍ਰਧਾਨ ਤੇ ਲਖਵਿੰਦਰ ਸਿੰਘ ਮੀਤ ਪ੍ਰਧਾਨ ਬਣੇ
03:51 PM Jul 31, 2023 IST
ਮੇਜਰ ਸਿੰਘ ਮੱਟਰਾਂ
ਭਵਾਨੀਗੜ੍ਹ, 31 ਜੁਲਾਈ
ਇਥੋਂ ਨੇੜਲੇ ਪਿੰਡ ਫ਼ਤਹਿਗੜ੍ਹ ਭਾਦਸੋਂ ਵਿਖੇ ਬਹੁ ਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸੁਸਾਇਟੀ ਦੇ ਚੁਣੇ 11 ਵਿੱਚੋਂ 6 ਮੈਬਰਾਂ ਵੱਲੋਂ ਬਹੁਮਤ ਨਾਲ ਮਤਾ ਪਾਸ ਕਰਦਿਆਂ ਗੁਰਧਿਆਨ ਸਿੰਘ ਨੂੰ ਪ੍ਰਧਾਨ ਅਤੇ ਲਖਵਿੰਦਰ ਸਿੰਘ ਨੂੰ ਮੀਤ ਪ੍ਰਧਾਨ ਚੁਣ ਲਿਆ ਗਿਆ। ਚੋਣ ਮੀਟਿੰਗ ਵਿੱਚ ਪ੍ਰਧਾਨ ਅਤੇ ਮੀਤ ਪ੍ਰਧਾਨ ਤੋਂ ਇਲਾਵਾ ਪਰਮਜੀਤ ਸਿੰਘ, ਕੁਲਵਿੰਦਰ ਸਿੰਘ, ਹਰਚਰਨ ਸਿੰਘ ਅਤੇ ਅਮਰਜੋਤ ਕੌਰ ਵੀ ਹਾਜ਼ਰ ਸਨ। ਪ੍ਰਧਾਨ ਅਤੇ ਉਪ ਪ੍ਰਧਾਨ ਦੀ ਚੋਣ ਉਪਰੰਤ ਸਮੂਹ ਮੈਂਬਰਾਂ ਨੇ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨਾਲ ਮੁਲਾਕਾਤ ਕੀਤੀ। ਵਿਧਾਇਕ ਭਰਾਜ ਨੇ ਸਭ ਮੈਂਬਰਾਂ ਦਾ ਸਨਮਾਨ ਕੀਤਾ। ਇਸ ਮੌਕੇ ਆਪ ਆਗੂ ਜਗਸੀਰ ਝਨੇੜੀ, ਸੁੱਖੀ ਮਾਝੀ, ਬਿੱਕਰ ਸਿੰਘ, ਕੁਲਦੀਪ ਸਿੰਘ, ਤੇਜਪਾਲ ਪੰਨਵਾਂ, ਰਾਮਦਾਸ, ਹਰੀ ਸਿੰਘ, ਮਨਪ੍ਰੀਤ ਮਨੀ, ਹਰਜੀਤ ਸਿੰਘ ਤੇ ਬਿੱਟੂ ਹਾਜ਼ਰ ਸਨ।
Advertisement
Advertisement