ਗੁਰਦੀਪ ਲਾਲੀ ਜਰਨਲਿਸਟ ਯੂਨੀਅਨ ਦੀ ਸੰਗਰੂਰ ਇਕਾਈ ਦਾ ਕਨਵੀਨਰ ਨਿਯੁਕਤ
08:43 AM Jul 28, 2024 IST
Advertisement
ਖੇਤਰੀ ਪ੍ਰਤੀਨਿਧ
ਸੰਗਰੂਰ, 27 ਜੁਲਾਈ
ਪ੍ਰੈੱਸ ਕਲੱਬ ਸੰਗਰੂਰ ਅਤੇ ਇਲੈਕਟ੍ਰਾਨਿਕ ਮੀਡੀਆ ਕਲੱਬ ਸੰਗਰੂਰ ਦੀ ਮੀਟਿੰਗ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੇ ਪ੍ਰਧਾਨ ਬਲਵੀਰ ਸਿੰਘ ਜੰਡੂ ਅਤੇ ਯੂਨੀਅਨ ਦੇ ਕੌਮੀ ਸਕੱਤਰ ਜਨਰਲ ਬਲਵਿੰਦਰ ਜੰਮੂ ਨਾਲ ਸਥਾਨਕ ਰੋਇਲ ਪਲਾਜ਼ਾ ਹੋਟਲ ਵਿੱਚ ਹੋਈ। ਇਸ ਦੌਰਾਨ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੰਗਰੂਰ ਇਕਾਈ ਦਾ ਗਠਿਨ ਕੀਤਾ ਗਿਆ ਅਤੇ ਸਰਬਸੰਮਤੀ ਨਾਲ ਪ੍ਰੈਸ ਕਲੱਬ ਸੰਗਰੂਰ ਦੇ ਸਰਪ੍ਰਸਤ ਤੇ ਪੰਜਾਬੀ ਟ੍ਰਿਬਿਊਨ ਦੇ ਪੱਤਰਕਾਰ ਗੁਰਦੀਪ ਸਿੰਘ ਲਾਲੀ ਨੂੰ ਪੰਜਾਬ ਐਂਡ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਸੰਗਰੂਰ ਇਕਾਈ ਦਾ ਕਨਵੀਨਰ ਨਿਯੁਕਤ ਕੀਤਾ ਗਿਆ।
Advertisement
Advertisement
Advertisement