For the best experience, open
https://m.punjabitribuneonline.com
on your mobile browser.
Advertisement

ਫੈਂਸਿੰਗ ਵਿੱਚ ਗੁਰਦਾਸਪੁਰ ਦੀ ਟੀਮ ਨੇ ਬਾਜ਼ੀ ਮਾਰੀ

07:43 AM Oct 10, 2024 IST
ਫੈਂਸਿੰਗ ਵਿੱਚ ਗੁਰਦਾਸਪੁਰ ਦੀ ਟੀਮ ਨੇ ਬਾਜ਼ੀ ਮਾਰੀ
ਜੇਤੂਆਂ ਦਾ ਸਨਮਾਨ ਕਰਦੇ ਹੋਏ ਅਧਿਕਾਰੀ।
Advertisement

ਜੋਗਿੰਦਰ ਸਿੰਘ ਮਾਨ
ਮਾਨਸਾ, 9 ਅਕਤੂਬਰ
ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦਾ ਇਨਾਮ ਵੰਡ ਸਮਾਗਮ ਬਾਬਾ ਫ਼ਰੀਦ ਅਕੈਡਮੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਉੱਭਾ ਵਿੱਚ ਕਰਵਾਇਆ ਗਿਆ। ਮਾਨਸਾ ਦੇ ਜ਼ਿਲ੍ਹਾ ਸਿੱਖਿਆ ਅਫ਼ਸਰ ਭੁਪਿੰਦਰ ਕੌਰ ਨੇ ਦੱਸਿਆ ਕਿ ਇਸ ਦੌਰਾਨ ਫੈਂਸਿੰਗ ਦੇ ਅੰਡਰ-14 ਉਮਰ ਵਰਗ ਵਿੱਚ ਜੇਤੂ ਰਹੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਅੰਡਰ-14 ਸਾਲਾ ਫੈਂਸਿੰਗ ਸੇਬਰ ਵਿੱਚ ਗੁਰਦਾਸਪੁਰ ਦੇ ਸਮਰਜੀਤ ਸਿੰਘ, ਐਰੋਨ, ਮਨਰਾਜ ਸਿੰਘ ਅਤੇ ਅੰਮ੍ਰਿਤਪਾਲ ਸਿੰਘ ਨੇ ਪਹਿਲਾ ਜਦਕਿ ਪਟਿਆਲਾ ਦੇ ਪਾਰਥ ਜੋਸ਼ੀ, ਆਰਵ ਮਲਹੋਤਰਾ, ਸਿਦਕਵੀਰ ਅਤੇ ਯੁਵਰਾਜ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ 14 ਸਾਲਾ ਫੈਂਸਿੰਗ ਫੁਆਇਲ ਵਿੱਚ ਜ਼ਿਲ੍ਹਾ ਪਟਿਆਲਾ ਦੇ ਤ੍ਰਿਪਤਜੋਤ ਸਿੰਘ, ਅਗਮਵੀਰ ਸਿੰਘ ਅਤੇ ਸੁਖਚੈਨ ਸਿੰਘ ਨੇ ਪਹਿਲਾ, ਮਾਨਸਾ ਦੇ ਪ੍ਰਭਦੀਪ ਸਿੰਘ, ਜਪਨੂਰ ਸਿੰਘ, ਕਰਨਵੀਰ, ਅਰਨਵ ਜਿੰਦਲ ਨੇ ਦੂਜਾ ਅਤੇ ਤਰਨ ਤਾਰਨ ਦੇ ਕ੍ਰਿਸ਼ਨਮ ਚੋਪੜਾ, ਅਵਨੀਤ ਅਤੇ ਮਨਸੁੱਖ ਰੂਪ ਨੇ ਤੀਜਾ ਸਥਾਨ ਹਾਸਲ ਕੀਤਾ। ਅੰਡਰ-14 ਫੈਂਸਿੰਗ ਇੰਪੀ ਵਿੱਚ ਪਟਿਆਲਾ ਦੇ ਪ੍ਰਭਕੀਰਤ ਸਿੰਘ, ਦੀਪਾਂਸ਼ੂ ਅਤੇ ਗੁਰਬਖ਼ੀਸ਼ ਸਿੰਘ ਨੇ ਪਹਿਲਾ, ਫਿਰੋਜ਼ਪੁਰ ਦੇ ਪੁਸ਼ਪਨਾਥ, ਯੁਵਰਾਜ ਸ਼ਰਮਾ ਅਤੇ ਰਿਤਮਨਬੀਰ ਨੇ ਦੂਜਾ ਅਤੇ ਮਾਨਸਾ ਦੇ ਸੁਖਮਨਦੀਪ, ਨਿਸ਼ਾਨਵੀਰ ਅਤੇ ਅੰਮ੍ਰਿਤਪ੍ਰੀਤ ਨੇ ਤੀਜਾ ਸਥਾਨ ਹਾਸਲ ਕੀਤਾ।
ਫੁਆਇਲ ਵਿਅਕਤੀਗਤ ’ਚ ਅਗਮਵੀਰ ਸਿੰਘ ਪਹਿਲੇ, ਸੁਖਚੈਨ ਸਿੰਘ ਦੂਜੇ ਅਤੇ ਅਵਨੀਤ ਸਿੰਘ ਤੀਜੇ ਸਥਾਨ ’ਤੇ ਰਿਹਾ। ਇੰਪੀ ਵਿਅਕਤੀਗਤ ਵਿੱਚ ਦੀਪਾਂਸ਼ੂ ਪਹਿਲੇ, ਨਿਸ਼ਾਨਵੀਰ ਦੂਜੇ ਅਤੇ ਰਿਤਮਨਬੀਰ ਤੀਜੇ ਸਥਾਨ ’ਤੇ ਰਿਹਾ। ਸੇਬਰ ਵਿਅਕਤੀਗਤ ਵਿੱਚ ਮਨਰਾਜ ਸਿੰਘ ਨੇ ਪਹਿਲਾ, ਐਰੋਨ ਨੇ ਦੂਜਾ ਅਤੇ ਰਣਵਿਜੈ ਸਿੰਘ ਰੰਧਾਵਾ ਨੇ ਤੀਜਾ ਸਥਾਨ ਹਾਸਲ ਕੀਤਾ।

Advertisement

Advertisement
Advertisement
Author Image

Advertisement