For the best experience, open
https://m.punjabitribuneonline.com
on your mobile browser.
Advertisement

ਗੁਰਦਾਸਪੁਰ: ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਦਾ ਹੱਥ ਉੱਪਰ

08:21 PM Jun 04, 2024 IST
ਗੁਰਦਾਸਪੁਰ  ਕਾਂਗਰਸੀ ਉਮੀਦਵਾਰ ਸੁਖਜਿੰਦਰ ਰੰਧਾਵਾ ਦਾ ਹੱਥ ਉੱਪਰ
ਜਿੱਤਣ ਮਗਰੋਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਨਾਲ ਸੁਖਜਿੰਦਰ ਸਿੰਘ ਰੰਧਾਵਾ।
Advertisement

ਕੇ.ਪੀ. ਸਿੰਘ
ਗੁਰਦਾਸਪੁਰ, 4 ਜੂਨ
ਲੋਕ ਸਭਾ ਹਲਕਾ, ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ 3 ਲੱਖ 61 ਹਜ਼ਾਰ 713 ਵੋਟਾਂ ਲੈ ਕੇ ਜੇਤੂ ਰਹੇ । ਉਨ੍ਹਾਂ ਭਾਜਪਾ ਦੇ ਦਿਨੇਸ਼ ਸਿੰਘ ਬੱਬੂ ਨੂੰ 83 ਹਜ਼ਾਰ 12 ਵੋਟਾਂ ਦੇ ਫ਼ਰਕ ਨਾਲ ਹਰਾਇਆ । ਬੱਬੂ ਨੂੰ ਕੁਲ 2 ਲੱਖ 78 ਹਜ਼ਾਰ 701 ਵੋਟਾਂ ਮਿਲੀਆਂ । ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਕਲਸੀ ਉਰਫ਼ ਸ਼ੈਰੀ ਕਲਸੀ 2 ਲੱਖ 75 ਹਜ਼ਾਰ 416.. ਵੋਟਾਂ ਲੈ ਕੇ ਤੀਸਰੇ ਸਥਾਨ ਤੇ ਰਹੇ । ਸ਼੍ਰੋਮਣੀ ਅਕਾਲੀ ਦਲ ਦੇ ਡਾ ਦਲਜੀਤ ਸਿੰਘ ਚੀਮਾ ਨੂੰ 85 ਹਜ਼ਾਰ 185 ਵੋਟਾਂ ਨਾਲ ਸਬਰ ਕਰਨਾ ਪਿਆ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਗੁਰਿੰਦਰ ਸਿੰਘ ਬਾਜਵਾ ਨੂੰ 25 ਹਜ਼ਾਰ 425 ਵੋਟਾਂ ਹਾਸਲ ਹੋਈਆਂ । ਇਨ੍ਹਾਂ ਤੋਂ ਇਲਾਵਾ ਕੋਈ ਵੀ ਉਮੀਦਵਾਰ 6 ਹਜ਼ਾਰ ਤੋਂ ਵੱਧ ਵੋਟਾਂ ਨਹੀਂ ਲੈ ਸਕਿਆ।

Advertisement

Advertisement
Author Image

Advertisement
Advertisement
×