For the best experience, open
https://m.punjabitribuneonline.com
on your mobile browser.
Advertisement

ਗੁਰਦਰਸ਼ਨ ਸਿੰਘ ਸਿੱਧੂ ਪ੍ਰੈੱਸ ਕਲੱਬ ਸੰਗਰੂਰ ਦੇ ਪ੍ਰਧਾਨ ਬਣੇ

07:37 AM Apr 05, 2024 IST
ਗੁਰਦਰਸ਼ਨ ਸਿੰਘ ਸਿੱਧੂ ਪ੍ਰੈੱਸ ਕਲੱਬ ਸੰਗਰੂਰ ਦੇ ਪ੍ਰਧਾਨ ਬਣੇ
ਸੰਗਰੂਰ ’ਚ ਪ੍ਰੈੱਸ ਕਲੱਬ ਦੇ ਪ੍ਰਧਾਨ ਬਣੇ ਗੁਰਦਰਸ਼ਨ ਸਿੰਘ ਸਿੱਧੂ ਕਲੱਬ ਦੇ ਮੈਂਬਰਾਂ ਨਾਲ।
Advertisement

ਨਿਜੀ ਪੱਤਰ ਪ੍ਰੇਰਕ
ਸੰਗਰੂਰ, 4 ਅਪਰੈਲ
ਪ੍ਰੈੱਸ ਕਲੱਬ ਸੰਗਰੂਰ ਦੀ ਸਾਲ 2024-25 ਲਈ ਚੋਣ ਮੀਟਿੰਗ ਸਥਾਨਕ ਰੈਸਟ ਹਾਊਸ ਵਿੱਚ ਹੋਈ ਜਿਸ ਵਿਚ ਵੱਖ-ਵੱਖ ਅਦਾਰਿਆਂ ਦੇ ਪ੍ਰਿੰਟ ਅਤੇ ਇਲੈਕਟ੍ਰੋਨਿਕ ਮੀਡੀਆ ਨਾਲ ਸਬੰਧਤ ਕਲੱਬ ਦੇ ਮੈਂਬਰ ਪੱਤਰਕਾਰ ਸ਼ਾਮਲ ਹੋਏ। ਚੋਣ ਮੀਟਿੰਗ ਦੌਰਾਨ ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਨੂੰ ਸਰਬਸੰਮਤੀ ਨਾਲ ਪ੍ਰੈੱਸ ਕਲੱਬ ਸੰਗਰੂਰ ਦਾ ਪ੍ਰਧਾਨ ਚੁਣ ਲਿਆ ਗਿਆ।
ਮੀਟਿੰਗ ਦੌਰਾਨ ਪਹਿਲੇ ਪ੍ਰਧਾਨ ਪੁਨੀਤ ਗਰਗ ਵੱਲੋਂ ਆਪਣੀ ਪ੍ਰਧਾਨਗੀ ਦੇ ਕਾਰਜਕਾਲ ਦੌਰਾਨ ਸਾਰੇ ਕਲੱਬ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਗਿਆ। ਇਸ ਮਗਰੋਂ ਮਤਾ ਪਾਸ ਕਰਦਿਆਂ ਸਾਰੇ ਕਲੱਬ ਮੈਂਬਰਾਂ ਵੱਲੋਂ ਸਰਬਸੰਮਤੀ ਨਾਲ ਪੱਤਰਕਾਰ ਗੁਰਦਰਸ਼ਨ ਸਿੰਘ ਸਿੱਧੂ ਨੂੰ ਸਾਲ 2024-25 ਲਈ ਪ੍ਰੈਸ ਕਲੱਬ ਸੰਗਰੂਰ ਦਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਨਵੇਂ ਬਣੇ ਪ੍ਰਧਾਨ ਗੁਰਦਰਸ਼ਨ ਸਿੰਘ ਸਿੱਧੂ ਨੇ ਕਿਹਾ ਕਿ ਉਹ ਪੱਤਰਕਾਰਾਂ ਦੇ ਹਿੱਤਾਂ ਦੀ ਰਾਖੀ ਲਈ ਹਮੇਸ਼ਾ ਵਚਨਬੱਧ ਰਹਿਣਗੇ। ਇਸ ਮੌਕੇ ਕਲੱਬ ਦੇ ਸਾਬਕਾ ਪ੍ਰਧਾਨਾਂ ’ਚ ਗੁਰਦੀਪ ਸਿੰਘ ਲਾਲੀ, ਕੀਰਤੀ ਰਾਜਪੂਤ, ਹਨੀ ਕੋਹਲੀ ਅਤੇ ਪੁਨੀਤ ਗਰਗ ਤੋਂ ਇਲਾਵਾ ਪੱਤਰਕਾਰਾਂ ’ਚ ਯਾਦਵਿੰਦਰ ਲਾਲੀ, ਮਨਦੀਪ ਕੁਮਾਰ, ਵਿੱਕੀ ਭੁੱਲਰ, ਸੁਨੀਲ ਕੁਮਾਰ, ਚਰਨਜੀਵ ਕੌਸ਼ਲ, ਕੁਲਵੀਰ ਸਿੰਘ ਨਮੋਲ, ਹਰਜੀਤ ਸਿੰਘ ਸਿੱਧੂ, ਅਨਿਲ ਜੈਨ, ਨਰੇਸ਼ ਕੁਮਾਰ, ਟੋਨੀ ਸ਼ਰਮਾ, ਸੰਜੀਵ ਗੋਇਲ, ਹਰਪਾਲ ਸਿੰਘ ਘਾਬਦਾਂ, ਹਰਕੰਵਲ ਸਿੰਘ ਸ਼ਾਮਲ ਸਨ।

Advertisement

Advertisement
Author Image

Advertisement
Advertisement
×