For the best experience, open
https://m.punjabitribuneonline.com
on your mobile browser.
Advertisement

ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ

08:30 AM May 03, 2024 IST
ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਣ
ਗਜ਼ਲ ਸੰਗ੍ਰਹਿ ‘ਅੱਖਰ ਅੱਖਰ’ ਲੋਕ ਅਰਪਣ ਕਰਦੇ ਹੋਏ ਪਤਵੰਤੇ। -ਫੋਟੋ: ਬਸਰਾ
Advertisement

ਖੇਤਰੀ ਪ੍ਰਤੀਨਿਧ
ਲੁਧਿਆਣਾ, 2 ਮਈ
ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਪੋਸਟ ਗਰੈਜੂਏਟ ਪੰਜਾਬੀ ਵਿਭਾਗ ਵੱਲੋਂ ਕਾਲਜ ਵਿੱਚ ਕਰਵਾਏ ਇੱਕ ਸਮਾਗਮ ਦੌਰਾਨ ਪੰਜਾਬੀ ਕਵੀ ਗੁਰਭਜਨ ਗਿੱਲ ਦੀਆਂ ਪੰਜਾਹ ਸਾਲਾਂ ਦੌਰਾਨ ਲਿਖੀਆਂ ਗ਼ਜ਼ਲ ਸੰਗ੍ਰਹਿ ‘ਅੱਖਰ-ਅੱਖਰ’ ਨੂੰ ਲੋਕ ਅਰਪਣ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਕਿਹਾ ਕਿ ਸਮਾਜਿਕ ਸਰੋਕਾਰਾਂ ਨੂੰ ਪਹਿਲੇ ਦਿਨੋਂ ਪ੍ਰਣਾਇਆ ਉਨ੍ਹਾਂ ਦਾ ਵਿਦਿਆਰਥੀ ਗੁਰਭਜਨ ਗਿੱਲ ਲਗਾਤਾਰ ਸਿਰਜਣਸ਼ੀਲ ਅਤੇ ਸਰਗਰਮ ਕਲਮ-ਕਾਮਾ ਹੈ। ਲੇਖਕ ਪ੍ਰੋ. ਗਿੱਲ ਨੇ ਆਪਣੀਆਂ ਚੋਣਵੀਂ ਗ਼ਜ਼ਲਾਂ ਸੁਣਾਈਆਂ ਤੇ ਕਿਹਾ ਕਿ ਉਕਤ ਕਾਲਜ ਨੇ ਹੀ ਉਨ੍ਹਾਂ ਨੂੰ ਸਾਹਿਤ ਸਿਰਜਣਾ ਦੇ ਮਾਰਗ ’ਤੇ ਤੋਰਿਆ ਅਤੇ ਲਗਾਤਾਰ ਰਾਹ ਦਿਸੇਰਾ ਬਣ ਕੇ ਸਾਥ ਦਿੱਤਾ ਹੈ। ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਰੇਡੀਓ ਰੈੱਡਐੱਫਐੱਮ ਦੇ ਮੁੱਖ ਪੇਸ਼ਕਾਰ ਹਰਜਿੰਦਰ ਥਿੰਦ ਨੇ ਕਿਹਾ ਕਿ ਸਰੀ ਵਿੱਚ ਪੰਜਾਬੀਆਂ ਨੂੰ ਪੁਸਤਕ ਸੱਭਿਆਚਾਰ ਨਾਲ ਜੋੜਨ ਤੇ ਉਥੇ ਸੁੱਖੀ ਬਾਠ ਤੋਂ ਪੰਜਾਬ ਭਵਨ ਬਣਵਾਉਣ ਵਿੱਚ ਗੁਰਭਜਨ ਗਿੱਲ ਦਾ ਯੋਗਦਾਨ ਇਤਿਹਾਸ ਚੇਤੇ ਰੱਖੇਗਾ। ਕਾਲਜ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਭੱਲਾ ਨੇ ਆਏ ਲੇਖਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Advertisement

Advertisement
Author Image

joginder kumar

View all posts

Advertisement
Advertisement
×