For the best experience, open
https://m.punjabitribuneonline.com
on your mobile browser.
Advertisement

ਗੁਰਬਚਨ ਸਿੰਘ ਵੱਲੋਂ ਪ੍ਰੋ. ਗਿੱਲ ਨੂੰ ਪੁਸਤਕਾਂ ਭੇਟ

07:34 AM Mar 31, 2024 IST
ਗੁਰਬਚਨ ਸਿੰਘ ਵੱਲੋਂ ਪ੍ਰੋ  ਗਿੱਲ ਨੂੰ ਪੁਸਤਕਾਂ ਭੇਟ
ਗੁਰਭਜਨ ਗਿੱਲ ਨੂੰ ਆਪਣੀਆਂ ਕਿਤਾਬਾਂ ਦਾ ਸੈੱਟ ਭੇਟ ਕਰਦੇ ਪ੍ਰਿੰ. ਗੁਰਬਚਨ ਸਿੰਘ।
Advertisement

ਲੁਧਿਆਣਾ

Advertisement

ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ ਪ੍ਰਿੰਸੀਪਲ ਗੁਰਬਚਨ ਸਿੰਘ ਨੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਮਿਲ ਕੇ ਆਪਣੀਆਂ ਪੁਸਤਕਾਂ ‘ਅਕਾਲ ਪੁਰਖ ਦਾ ਸੰਕਲਪ’, ‘ਜੋ ਦਰਿ ਰਹੇ ਸੋ ਉਬਰੇ’, ‘ਅਗਿਆਨ ਪੂਜਾ’, ‘ਕੀ ਅਸੀਂ ਨਿਆਰੇ ਖਾਲਸਾ ਹਾਂ’, ‘ਸੁਖਮਨੀ ਸਾਹਿਬ ਦਾ ਸਿਧਾਂਤਕ ਪੱਖ’ ਤੇ ‘ਵਿਰਲੈ ਕਿਨੈ ਵੀਚਾਰਿਆ’ ਦਾ ਸੈੱਟ ਭੇਟ ਕੀਤਾ। ਪ੍ਰਿੰ. ਗੁਰਬਚਨ ਸਿੰਘ ਨੇ ਕਿਹਾ ਕਿ ਬਹੁਤੇ ਨਵੇਂ ਸਿਰਜਣਾਤਮਕ ਲੇਖਕ ਗੁਰਮਤਿ ਸਾਹਿਤ ਨੂੰ ਪੜ੍ਹਨ ਤੇ ਵਿਸ਼ਲੇਸ਼ਣੀ ਅਮਲ ਦੀ ਥਾਂ ਇਸ ਨੂੰ ਸਿਰਫ਼ ਕਥਾਵਾਚਕਾਂ ਤੇ ਗੁਰਮਤਿ ਵਿਆਖਿਆਕਾਰਾਂ ਲਈ ਛੱਡ ਦਿੰਦੇ ਹਨ। ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਪ੍ਰਿੰਸੀਪਲ ਸਾਹਿਬ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਬਚਪਨ ਤੋਂ ਹੀ ਨਿੱਜੀ ਤੌਰ ’ਤੇ ਗੁਰਮਤਿ ਸਾਹਿਤ ਦਾ ਅਧਿਐਨ ਕਰ ਰਹੇ ਹਨ ਪਰ ਹੁਣ ਸਾਥੀ ਸਿਰਜਕਾਂ ਨੂੰ ਵੀ ਗੁਰਮਤਿ ਅਧਿਐਨ ਲਈ ਪ੍ਰੇਰਤ ਕਰਨਗੇ। -ਖੇਤਰੀ ਪ੍ਰਤੀਨਿਧ

Advertisement
Author Image

sanam grng

View all posts

Advertisement
Advertisement
×