ਪਿੰਡ ਅਮਰਗੜ੍ਹ ਬਾਡੀਆਂ ’ਚ ਚੱਲੀਆਂ ਗੋਲੀਆਂ
07:21 AM Aug 02, 2024 IST
Advertisement
ਪੱਤਰ ਪ੍ਰੇਰਕ
ਜ਼ੀਰਾ, 1 ਅਗਸਤ
ਪਿੰਡ ਅਮਰਗੜ੍ਹ ਬਾਡੀਆਂ ਵਿੱਚ ਕੁਝ ਵਿਅਕਤੀਆਂ ਵੱਲੋਂ ਇੱਕ ਘਰ ਵਿੱਚ ਗੋਲੀਆਂ ਚਲਾ ਕੇ ਉਥੇ ਖੜ੍ਹੀ ਗੱਡੀ ਦੀ ਭੰਨ੍ਹਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲੀਸ ਨੂੰ ਦਿੱਤੇ ਬਿਆਨਾਂ ਵਿੱਚ ਅਮਰੀਕ ਸਿੰਘ ਪੁੱਤਰ ਹਜ਼ਾਰਾ ਸਿੰਘ ਵਾਸੀ ਅਮਰਗੜ੍ਹ ਬਾਡੀਆਂ ਨੇ ਦੱਸਿਆ ਕਿ ਮਿਤੀ 30 ਜੁਲਾਈ ਨੂੰ ਰਾਤ 9 ਵਜੇ ਦੇ ਕਰੀਬ ਉਸ ਦਾ ਪਰਿਵਾਰ ਸੁੱਤਾ ਪਿਆ ਸੀ ਤੇ ਉਹ ਘਰ ਦੀ ਲੌਬੀ ਵਿੱਚ ਇਕੱਲਾ ਸੀ ਤਾਂ ਮੁਲਜ਼ਮਾਂ ਨੇ ਉਸ ਦੇ ਬਾਹਰਲੇ ਬੂਹੇ ਨੂੰ ਧੱਕੇ ਮਾਰੇ ਤੇ ਗਾਲ ਗਲੋਚ ਕਰਨ ਲੱਗੇ। ਇਸ ਦੌਰਾਨ ਮੁਲਜ਼ਮਾਂ ਨੇ 12 ਬੋਰ ਬੰਦੂਕ ਨਾਲ ਫਾਇਰ ਕੀਤੇ ਅਤੇ ਮੁਲਜ਼ਮਾਂ ਨੇ ਘਰ ਵਿਚ ਖੜ੍ਹੀ ਗੱਡੀ ਦੀ ਤੋੜ-ਭੰਨ ਕੀਤੀ, ਲੋਕਾਂ ਦਾ ਇਕੱਠ ਹੁੰਦਾ ਵੇਖ ਕੇ ਆਪਣੇ ਹਥਿਆਰਾਂ ਸਮੇਤ ਮੌਕੇ ਤੋਂ ਭੱਜ ਗਏ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।
Advertisement
Advertisement
Advertisement