ਗੈਂਗਸਟਰਾਂ ਦੇ ਦੋ ਧੜਿਆਂ ’ਚ ਗੋਲੀਆਂ ਚੱਲੀਆਂ
07:04 AM Dec 22, 2024 IST
ਪੱਤਰ ਪ੍ਰੇਰਕ
ਤਰਨ ਤਾਰਨ, 21 ਦਸੰਬਰ
ਸਰਹੱਦੀ ਖੇਤਰ ਦੇ ਕਸਬਾ ਭਿੱਖੀਵਿੰਡ ਦੀ ਚੇਲਾ ਕਲੋਨੀ ਸਾਹਮਣੇ ਦੋ ਗੈਂਗਸਟਰ ਧੜਿਆਂ ਵੱਲੋਂ ਇੱਕ-ਦੂਜੇ ’ਤੇ ਗੋਲੀਆਂ ਚਲਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭਿੱਖੀਵਿੰਡ ਦੇ ਸਬ-ਇੰਸਪੈਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਗੈਂਗਸਟਰਾਂ ਦੇ ਇੱਕ ਧੜੇ ਦੀ ਅਗਵਾਈ ਚੰਦਨਪ੍ਰੀਤ ਸਿੰਘ ਚੰਦਨ ਵਾਸੀ ਵਾਂ ਤਾਰਾ ਸਿੰਘ ਵੱਲੋਂ ਕੀਤੀ ਗਈ, ਉਸ ਨਾਲ ਚਾਰ ਅਣਪਛਾਤੇ ਗੈਂਗਸਟਰ ਸਨ| ਦੂਜੇ ਧੜੇ ਦੀ ਅਗਵਾਈ ਚੇਲਾ ਕਲੋਨੀ (ਭਿੱਖੀਵਿੰਡ) ਦੇ ਹੀ ਸ਼ੁਭਪ੍ਰੀਤ ਸਿੰਘ ਵੱਲੋਂ ਕੀਤੀ ਗਈ ਸੀ। ਉਸ ਨਾਲ ਉਸ ਦੇ ਸਾਥੀ ਗੁੱਲੂ, ਕਲੂਆ ਤੋਂ ਇਲਾਵਾ ਤਿੰਨ ਅਣਪਛਾਤੇ ਸ਼ਾਮਲ ਸਨ| ਉਨ੍ਹਾਂ ਨੇ ਇਕ-ਦੂਜੇ ’ਤੇ ਗੋਲੀਆਂ ਚਲਾਈਆਂ ਜਿਸ ਕਾਰਨ ਆਸ-ਪਾਸ ਦੇ ਲੋਕਾਂ ਅੰਦਰ ਦਹਿਸ਼ਤ ਫੈਲ ਗਈ| ਪੁਲੀਸ ਅਧਿਕਾਰੀ ਨੇ ਦੱਸਿਆ ਕਿ ਇਸ ਸਬੰਧੀ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ| ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਆਪਣੇ ਘਰਾਂ ਤੋਂ ਫ਼ਰਾਰ ਹਨ ਤੇ ਉਨ੍ਹਾਂ ਦੇ ਮੋਬਾਈਲ ਫੋਨ ਵੀ ਬੰਦ ਹਨ|
Advertisement
Advertisement