ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ੍ਰਹਿ ‘ਪਰ-ਪਰਾਰ ਦੀ ਗੱਲ’ ਰਿਲੀਜ਼

07:40 AM Aug 12, 2024 IST
ਪੁਸਤਕ ਰਿਲੀਜ਼ ਕਰਦੇ ਹੋਏ ਮੰਚ ਦੇ ਅਹੁਦੇਦਾਰ ਤੇ ਲੇਖਕ। -ਫੋਟੋ: ਕਰਨ ਭੀਖੀ

ਪੱਤਰ ਪ੍ਰੇਰਕ
ਭੀਖੀ, 11 ਅਗਸਤ
ਇੱਥੇ ਨਵਯੁਗ ਸਾਹਿਤ ਕਲਾ ਮੰਚ ਵੱਲੋਂ ਪੰਜਾਬੀ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਅਤੇ ਸਾਹਿਬਦੀਪ ਪਬਲੀਕੇਸ਼ਨ ਦੇ ਸਹਿਯੋਗ ਸਦਕਾ ਨੌਜਵਾਨ ਸ਼ਾਇਰ ਗੁਲਜ਼ਾਰ ਡੋਗਰਾ ਦਾ ਪਲੇਠਾ ਕਾਵਿ ਸੰਗ੍ਰਹਿ ‘ਪਰ-ਪਰਾਰ ਦੀ ਗੱਲ’, ਸ਼ਹੀਦ ਭਗਤ ਸਿੰਘ ਯਾਦਗਾਰੀ ਲਾਇਬ੍ਰੇਰੀ ਵਿੱਚ ਰਿਲੀਜ਼ ਕੀਤਾ ਗਿਆ।
ਇਸ ਮੌਕੇ ਕਹਾਣੀਕਾਰ ਤੇ ਅਲੋਚਕ ਨਰੰਜਣ ਬੋਹਾ ਨੇ ਕਿਹਾ ਕਿ ਗੁਲਜ਼ਾਰ ਡੋਗਰਾ ਦੀ ਲੇਖਣੀ ਤੋਂ ਭਵਿੱਖ ਵਿੱਚ ਬਹੁਤ ਸਾਰੀਆਂ ਸੰਭਾਵਨਾਵਾਂ ਹਨ। ਡਾ. ਰਾਜਨਦੀਪ ਕੌਰ ਨੇ ਕਿਹਾ ਕਿ ਗੁਲਜ਼ਾਰ ਦੀ ਲੇਖਣੀ ਵਿੱਚ ਬਹੁਤ ਕੋਮਲਤਾ ਹੈ, ਪੇਂਡੂ ਭਾਸ਼ਾਈ ਰਚਨਾਵਾਂ ਹਰ ਆਮ-ਖਾਸ ਦੇ ਮਨ ਨੂੰ ਟੁੰਬਦੀਆਂ ਹਨ। ਸ਼ਾਇਰ ਦਿਲਬਾਗ ਰਿਉਂਦ ਨੇ ਕਿਹਾ ਕਿ ਗੁਲਜ਼ਾਰ ਦੀਆਂ ਰਚਨਾਵਾਂ ਹੱਡੀਂ ਹੰਢਾਈਆਂ ਪੀੜਾਂ, ਤੰਗੀਆਂ-ਤੁਰਸ਼ੀਆਂ ਨੂੰ ਬਿਆਨ ਕਰਦੀਆਂ ਹਨ, ਆਉਣ ਵਾਲੇ ਸਮੇਂ ਵਿੱਚ ਗੁਲਜ਼ਾਰ ਤੋਂ ਇੱਕ ਚੰਗਾ ਸਾਹਿਤ ਰਚਨ ਦੀ ਆਸ ਕੀਤੀ ਜਾ ਸਕਦੀ ਹੈ। ਮੰਚ ਪ੍ਰਧਾਨ ਭੁਪਿੰਦਰ ਫੌਜੀ ਨੇ ਕਿਹਾ ਕਿ ਇੱਕ ਚੰਗਾ ਲੇਖਕ ਬਣਨ ਲਈ ਸਭ ਪਹਿਲਾਂ ਇੱਕ ਚੰਗਾ ਪਾਠਕ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਮਾਗਮ ਵਿੱਚ ਆਏ ਨੌਜਵਾਨਾਂ ਨੂੰ ਪੁਸਤਕਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਮੰਚ ਸਰਪ੍ਰਸਤ ਐੱਸਡੀਓ ਰਜਿੰਦਰ ਸਿੰਘ ਰੋਹੀ ਨੇ ਸਮਾਗਮ ਵਿੱਚ ਆਏ ਲੇਖਕ ਤੇ ਪਾਠਕਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਗੁਰਿੰਦਰ ਔਲਖ ਵੱਲੋਂ ਕੀਤਾ ਗਿਆ।

Advertisement

ਜਗਦੀਪ ਸਿੱਧੂ ਦੀ ਵਾਰਤਕ ਪੁਸਤਕ ‘ਵਰ੍ਹਿਆਂ ਕੋਲ ਰੁਕੇ ਪਲ’ ਉੱਤੇ ਚਰਚਾ

ਮਾਨਸਾ (ਪੱਤਰ ਪ੍ਰੇਰਕ): ਲੰਡਨ ਦੇ ਅੰਤਰਰਾਸ਼ਟਰੀ ਪੱਧਰ ਦੇ ਅਦਬੀ ਮੇਲੇ ਤੋਂ ਹਾਲ ਹੀ ਵਿੱਚ ਵਾਪਸ ਪਰਤੇ ਮਾਨਸਾ ਦੇ ਸ਼ਾਇਰ ਜਗਦੀਪ ਸਿੱਧੂ ਦਾ ਜ਼ਿਲ੍ਹਾ ਭਾਸ਼ਾ ਦਫ਼ਤਰ ਮਾਨਸਾ ਵਿੱਚ ਅਦਾਰਾ ਸੰਵਾਦ ਵੱਲੋਂ ਸਨਮਾਨ ਕਰਦਿਆਂ ਉਨ੍ਹਾਂ ਦੀ ਵਾਰਤਕ ਕਿਤਾਬ ‘ਵਰ੍ਹਿਆਂ ਕੋਲ ਰੁਕੇ ਪਲ’ ਬਾਰੇ ਵਿਚਾਰ ਗੋਸ਼ਟੀ ਕਰਵਾਈ ਗਈ। ਇਸ ਦੀ ਪ੍ਰਧਾਨਗੀ ਕਰਦਿਆਂ ਰੰਗਕਰਮੀ ਮਨਜੀਤ ਕੌਰ ਔਲਖ ਅਤੇ ਪ੍ਰਿੰਸੀਪਲ ਦਰਸ਼ਨ ਸਿੰਘ ਨੇ ਕਿਹਾ ਕਿ ਜਗਦੀਪ ਨੇ ਕਵਿਤਾ ਦੇ ਨਾਲ-ਨਾਲ ਵਾਰਤਕ ’ਚ ਵੱਡਾ ਨਾਮਣਾ ਖੱਟਿਆ ਹੈ। ਸੰਵਾਦ ਦੇ ਕੋਆਰਡੀਨੇਟਰ ਕਵੀ ਗੁਰਪ੍ਰੀਤ ਨੇ ਕਿਹਾ ਕਿ ਜਗਦੀਪ ਨੇ ਇਸ ਵਾਰਤਕ-ਪੁਸਤਕ ਵਿਚ ਭਾਵੇਂ ਆਪਣੇ ਨਿੱਜੀ ਅਨੁਭਵਾਂ ਅਤੇ ਤਜਰਬਿਆਂ ਦੀ ਬਾਤ ਪਾਈ ਹੈ, ਪਰ ਅਸਲ ਵਿਚ ਇਹ ਪੂਰੀ ਲੋਕਾਈ ਦੀ ਗੱਲ ਕਰਦੀ ਹੈ। ਨਿਰੰਜਣ ਬੋਹਾ ਨੇ ਕਿਤਾਬ ਬਾਰੇ ਗੱਲ ਕਰਦਿਆਂ ਕਿਹਾ ਕਿ ਵਾਰਤਕ ਯਥਾਰਥ ਦੇ ਨੇੜੇ ਹੁੰਦੀ ਹੈ ਤੇ ਸੱਚ ਤੋਂ ਅਗਲੇ ਸੱਚ ਦੀ ਗੱਲ ਕਰਦੀ ਹੁੰਦੀ ਹੈ। ਇਸ ਤਰ੍ਹਾਂ ਲੇਖਕ ਦਾ ਸਖਸ਼ੀ ਬਿੰਬ ਇੱਕ ਸੁਚੱਜੇ ਇਨਸਾਨ ਉਸਰਦਾ ਹੈ। ਕਹਾਣੀਕਾਰ ਦਰਸ਼ਨ ਜੋਗਾ, ਹਰਦੀਪ ਜਟਾਣਾ, ਕਵੀ ਐਡਵੋਕੇਟ ਬਲਵੰਤ ਭਾਟੀਆ ਨੇ ਵੀ ਇਸ ਮੌਕੇ ਸੰਬੋਧਨ ਕੀਤਾ।

Advertisement
Advertisement