ਗੁਲਜ਼ਾਰ ਤੇ ਜਗਦਗੁਰੂ ਰਾਮਭਦਰਾਚਾਰੀਆ ਨੂੰ ਸਾਲ 2023 ਦਾ ਗਿਆਨਪੀਠ ਪੁਰਸਕਾਰ
04:24 PM Feb 17, 2024 IST
ਨਵੀਂ ਦਿੱਲੀ, 17 ਫਰਵਰੀ
ਪ੍ਰਸਿੱਧ ਉਰਦੂ ਕਵੀ ਗੁਲਜ਼ਾਰ ਅਤੇ ਸੰਸਕ੍ਰਿਤ ਵਿਦਵਾਨ ਜਗਦਗੁਰੂ ਰਾਮਭਦਰਾਚਾਰੀਆ ਨੂੰ 2023 ਦੇ 58ਵੇਂ ਗਿਆਨਪੀਠ ਪੁਰਸਕਾਰ ਲਈ ਚੁਣਿਆ ਗਿਆ ਹੈ। ਗੁਲਜ਼ਾਰ ਨੂੰ ਹਿੰਦੀ ਸਿਨੇਮਾ ਵਿੱਚ ਆਪਣੀਆਂ ਰਚਨਾਵਾਂ ਲਈ ਜਾਣਿਆ ਜਾਂਦਾ ਹੈ ਅਤੇ ਇਸ ਯੁੱਗ ਦੇ ਉੱਤਮ ਉਰਦੂ ਕਵੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਨੂੰ ਪਹਿਲਾਂ 2002 ਵਿੱਚ ਉਰਦੂ ਲਈ ਸਾਹਿਤ ਅਕਾਦਮੀ ਅਵਾਰਡ, 2013 ਵਿੱਚ ਦਾਦਾ ਸਾਹਿਬ ਫਾਲਕੇ ਅਵਾਰਡ, 2004 ਵਿੱਚ ਪਦਮ ਭੂਸ਼ਣ ਮਿਲ ਚੁੱਕਿਆ ਹੈ। ਇਸ ਤੋਂ ਇਲਾਵਾ ਪੰਜ ਰਾਸ਼ਟਰੀ ਫਿਲਮ ਪੁਰਸਕਾਰ ਮਿਲ ਚੁੱਕੇ ਹਨ। ਰਾਮਭਦਰਚਾਰੀਆ, ਚਿਤਰਕੂਟ ਵਿੱਚ ਤੁਲਸੀ ਪੀਠ ਦੇ ਸੰਸਥਾਪਕ ਅਤੇ ਮੁਖੀ ਹਨ। ਉਹ ਪ੍ਰਸਿੱਧ ਹਿੰਦੂ ਅਧਿਆਤਮਿਕ ਆਗੂ, ਸਿੱਖਿਅਕ ਅਤੇ 100 ਤੋਂ ਵੱਧ ਕਿਤਾਬਾਂ ਦੇ ਲੇਖਕ ਹਨ।
Advertisement
Advertisement