ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਲਵੀਰ ਨੇ 5,000 ਮੀਟਰ ਦੌੜ ਵਿੱਚ ਕੌਮੀ ਰਿਕਾਰਡ ਤੋੜਿਆ

07:30 AM Jun 11, 2024 IST

ਪੋਰਟਲੈਂਡ, 10 ਜੂਨ
ਏਸ਼ਿਆਈ ਖੇਡਾਂ ਵਿੱਚ ਕਾਂਸੇ ਦਾ ਤਗ਼ਮਾ ਜੇਤੂ ਅਥਲੀਟ ਗੁਲਵੀਰ ਸਿੰਘ ਨੇ ਇੱਥੇ ‘ਪੋਰਟਲੈਂਡ ਟਰੈਕ ਫੈਸਟੀਵਲ ਹਾਈ ਪਰਫਾਰਮੈਂਸ’ ਮੁਕਾਬਲੇ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਪੁਰਸ਼ਾਂ ਦੀ 5,000 ਮੀਟਰ ਦੌੜ ’ਚ ਕੌਮੀ ਰਿਕਾਰਡ ਤੋੜ ਦਿੱਤਾ ਹੈ। ‘ਪਾਊਲ ਬਾਂਤਾ ਮੈਮੋਰੀਅਲ ਰੇਸ’ ਵਿੱਚ ਹਿੱਸਾ ਲੈਂਦਿਆਂ ਪੱਛਮੀ ਉੱਤਰ ਪ੍ਰਦੇਸ਼ ਦੇ 26 ਸਾਲਾ ਅਥਲੀਟ ਗੁਲਵੀਰ ਨੇ 13:18.92 ਮਿੰਟ ਦਾ ਸਮਾਂ ਲਿਆ ਜੋ ਅਵਿਨਾਸ਼ ਸਾਬਲੇ ਦੇ ਪਿਛਲੇ ਸਾਲ ਲਾਸ ਏਂਜਲਸ ’ਚ ਬਣਾਏ ਗਏ 13:19.30 ਮਿੰਟ ਦੇ ਕੌਮੀ ਰਿਕਾਰਡ ਤੋਂ ਬਿਹਤਰ ਸੀ। ਉਸ ਨੇ ਪਿਛਲੇ ਸਾਲ ਹਾਂਗਜ਼ੂ ਏਸ਼ਿਆਈ ਖੇਡਾਂ ਵਿੱਚ 10,000 ਮੀਟਰ ਦੌੜ ਵਿੱਚ 28.17.21 ਮਿੰਟ ਦੇ ਸਮੇਂ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ ਸੀ। -ਪੀਟੀਆਈ

Advertisement

Advertisement