For the best experience, open
https://m.punjabitribuneonline.com
on your mobile browser.
Advertisement

ਟਾਵਰ ਦੀ ਤਾਰ ਟੁੱਟਣ ਕਾਰਨ ਕਈ ਘੰਟੇ ਬਿਜਲੀ ਰਹੀ ਗੁੱਲ

11:05 AM Apr 08, 2024 IST
ਟਾਵਰ ਦੀ ਤਾਰ ਟੁੱਟਣ ਕਾਰਨ ਕਈ ਘੰਟੇ ਬਿਜਲੀ ਰਹੀ ਗੁੱਲ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਪਠਾਨਕੋਟ, 7 ਅਪਰੈਲ
ਕਸਬਾ ਸਰਨਾ ਕੋਲ 66 ਕੇਵੀ ਬਿਜਲੀ ਟਾਵਰ ਦੀ ਤਾਰ ਟੁੱਟਣ ਕਾਰਨ ਤਿੰਨ ਸਬ ਸਟੇਸ਼ਨਾਂ ਗੋਵਿੰਦਸਰ, ਤਾਰਾਗੜ੍ਹ ਅਤੇ ਦੀਨਾਨਗਰ ਤੋਂ ਇਲਾਵਾ ਏਅਰਫੋਰਸ ਸਬ ਸਟੇਸ਼ਨ ਪਠਾਨਕੋਟ ਦੀ ਬਿਜਲੀ ਕਈ ਘੰਟੇ ਗੁੱਲ ਰਹੀ ਜਿਸ ਕਾਰਨ ਮੀਰਥਲ, ਘਰੋਟਾ, ਨੰਗਲ ਭੂਰ ਦੇ ਕਈ ਪਿੰਡਾਂ ਵਿੱਚ ਬਿਜਲੀ ਬੰਦ ਰਹੀ। ਐਕਸੀਅਨ ਦੀਪਕ ਕੁਮਾਰ ਨੇ ਦੱਸਿਆ ਕਿ ਬੀਤੀ ਸ਼ਾਮ 4 ਵਜੇ ਗੁਰਦਾਸਪੁਰ ਅਤੇ ਪਠਾਨਕੋਟ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਠੱਪ ਹੋ ਗਈ ਜਿਸ ਦਾ ਕਾਰਨ ਕਸਬਾ ਸਰਨਾ ਦੇ ਲਾਗਿਓਂ ਲੰਘ ਰਹੀ 66 ਕੇਵੀ ਬਿਜਲੀ ਸਪਲਾਈ ਲਾਈਨ ਟਾਵਰ ਦੀ ਤਾਰ ਟੁੱਟਣਾ ਸੀ ਜਿਸ ਕਰਕੇ ਅਹਿਤਿਆਤ ਦੇ ਤੌਰ ’ਤੇ ਪਾਵਰਕੌਮ ਨੂੰ ਏਅਰਫੋਰਸ ਸਬ ਸਟੇਸ਼ਨ ਅਤੇ ਬਾਕੀ 3 ਸਬ ਸਟੇਸ਼ਨਾਂ ਦੀ ਸਪਲਾਈ ਬੰਦ ਕਰਨੀ ਪਈ।

Advertisement

Advertisement
Author Image

Advertisement
Advertisement
×