ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਗੁਕੇਸ਼ ਦੀ ਜਿੱਤ ਵਿਸ਼ਵ ਸ਼ਤਰੰਜ ’ਚ ਵੱਡਾ ਬਦਲਾਅ: ਕਾਸਪਰੋਵ

07:24 AM Apr 24, 2024 IST
ਗੈਰੀ ਕਾਸਪਰੋਵ

ਨਵੀਂ ਦਿੱਲੀ: ਰੂਸ ਦੇ ਪ੍ਰਸਿੱਧ ਸ਼ਤਰੰਜ ਖਿਡਾਰੀ ਗੈਰੀ ਕਾਸਪਰੋਵ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੌਤੀ ਪੇਸ਼ ਕਰਨ ਵਾਲk ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਨ ’ਤੇ ਭਾਰਤ ਦੇ ਗਰੈਂਡਮਾਸਟਰ ਡੀ. ਗੁਕੇਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਟੋਰਾਂਟੋ ’ਚ ਭਾਰਤੀ ਭੂਚਾਲ’ ਆਇਆ ਤੇ ਇਹ ਜਿੱਤ ਵਿਸ਼ਵ ਸ਼ਤਰੰਜ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ। ਸਤਾਰਾਂ ਵਰ੍ਹਿਆਂ ਦੇ ਗੁਕੇਸ਼ ਨੇ 40 ਸਾਲ ਪਹਿਲਾਂ ਕਾਸਪਰੋਵ ਦੇ ਬਣਾਏ ਰਿਕਾਰਡ ਨੂੰ ਤੋੜਿਆ ਹੈ।

Advertisement

ਡੀ. ਗੁਕੇਸ਼

ਰੂਸ ਦਾ ਇਹ ਖਿਡਾਰੀ ਉਦੋਂ 22 ਸਾਲਾਂ ਦਾ ਸੀ ਜਦੋਂ ਉਸ ਨੇ 1984 ਵਿੱਚ ਵਿਸ਼ਵ ਖ਼ਿਤਾਬ ਲਈ ਹਮਵਤਨ ਅਨਾਤੋਲੀ ਕਾਰਪੋਵ ਨਾਲ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ ਤੇ ਉਹ ਉਦੋਂ ਸਭ ਤੋਂ ਘੱਟ ਉਮਰ ਦਾ ਚੈਲੰਜਰ ਬਣਿਆ ਸੀ। ਕਾਸਪਰੋਵ ਨੇ ਅਤੀਤ ’ਚ ਰੂਸ ਦੇ ਦਬਦਬੇ ਦਾ ਸਪੱਸ਼ਟ ਜ਼ਿਕਰ ਕਰਦਿਆਂ ‘ਐਕਸ’ ਉੱਤੇ ਲਿਖਿਆ, ‘‘ਵਧਾਈਆਂ, ਟੋਰਾਂਟੋ ’ਚ ਭਾਰਤੀ ਭੂਚਾਲ’ ਵਿਸ਼ਵ ਸ਼ਤਰੰਜ ਦੀ ਦੁਨੀਆ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ ਕਿਉਂਕਿ 17 ਸਾਲਾ ਡੀ. ਗੁਕੇਸ਼ ਸਭ ਤੋਂ ਵੱਡੇ ਖ਼ਿਤਾਬ ਲਈ ਚੀਨ ਦੇ ਚੈਂਪੀਅਨ ਡਿੰਗ ਲਿਰੇਨ ਦਾ ਸਾਹਮਣਾ ਕਰੇਗਾ।’’ ਗੁਕੇਸ਼ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਦਾ ਫ਼ੈਸਲਾ ਕਰਨ ਵਾਲੇ ਕੈਂਡੀਡੇਟਸ ਟੂਰਨਾਮੈਂਟ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇਸ ਜਿੱਤ ਸਦਕਾ ਗੁਕੇਸ਼ ਸਾਲ ਦੀ ਆਖਰੀ ਤਿਮਾਹੀ ਦੌਰਾਨ ਮੌਜੂਦਾ ਵਿਸ਼ਵ ਚੈਪੀਅਨ ਲਿਰੇਨ ਦਾ ਮੁਕਾਬਲਾ ਕਰੇਗਾ। ਕਾਸਪਰੋਵ ਨੇ ਭਾਰਤੀ ਸ਼ਤਰੰਜ ਵਿੱਚ ਵਿਸ਼ਵਨਾਥਨ ਆਨੰਦ ਦੇ ਯੋਗਦਾਨ ਸਵੀਕਾਰਦਿਆਂ ਕਿਹਾ, ‘‘ਵਿਸ਼ੀ ਆਨੰਦ ਦੇ ‘ਬੱਚੇ ਛਾਏ ਹੋਏ ਹਨ।’ -ਏਪੀ

Advertisement
Advertisement
Advertisement