Gukesh youngest world chess champion: ਗੁਕੇਸ਼ ਬਣਿਆ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ
08:22 PM Dec 12, 2024 IST
Advertisement
ਸਿੰਗਾਪੁਰ, 12 ਦਸੰਬਰ
Advertisement
ਭਾਰਤੀ ਗਰੈਂਡਮਾਸਟਰ ਡੀ ਗੁਕੇਸ਼ (18 ਸਾਲ) ਨੇ ਅੱਜ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਸਭ ਤੋਂ ਘੱਟ ਉਮਰ ਦਾ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ਦਾ ਖਿਤਾਬ ਹਾਸਲ ਕੀਤਾ। ਗੁਕੇਸ਼ ਨੇ 14 ਬਾਜ਼ੀਆਂ ਵਿਚ 7.5 ਅੰਕ ਹਾਸਲ ਕੀਤੇ ਜਦਕਿ ਲਿਰੇਨ ਨੇ 6.5 ਅੰਕ ਹਾਸਲ ਕੀਤੇ। ਇਸ ਖਿਤਾਬ ਤਹਿਤ ਗੁਕੇਸ਼ ਨੂੰ 25 ਲੱਖ ਡਾਲਰ ਦੀ ਇਨਾਮੀ ਰਾਸ਼ੀ ਮਿਲੇਗੀ। ਜ਼ਿਕਰਯੋਗ ਹੈ ਕਿ ਰੂਸੀ ਖਿਡਾਰੀ ਗੈਰੀ ਕਾਸਪਾਰੋਵ ਨੇ ਸਾਲ 1985 ਵਿਚ ਇਹ ਮਾਅਰਕਾ ਮਾਰਿਆ ਸੀ ਤੇ ਉਸ ਵੇਲੇ ਉਸ ਦੀ ਉਮਰ 22 ਸਾਲ ਸੀ। ਦੂਜੇ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ’ਤੇ ਗੁਕੇਸ਼ ਨੂੰ ਵਧਾਈ ਦਿੱਤੀ ਹੈ।
Advertisement
Advertisement